06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਤਰਨਾ ਦਲ ਵਲੋਂ ਕਾਰ ਸੇਵਾ ਵਾਲੇ ਬਾਬਾ ਹਰਜਿੰਦਰ ਸਿੰਘ ਜਿੰਦਾ ਦੀ ਬਰਸੀ ਮੌਕੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2025
ਬਾਬਾ ਬਕਾਲਾ ਸਾਹਿਬ, 1 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਕਥਾ ਘਰ, ਸਰੋਵਰ ਬਾਬਾ ਗੁਰਮੁੱਖ ਸਿੰਘ ਜੀ, ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਦੇ ਅਨਿੰਨ ਸੇਵਕ ਬਾਬਾ ਹਰਜਿੰਦਰ ਸਿੰਘ ਜਿੰਦਾ (ਕਾਰ ਸੇਵਾ ਵਾਲਿਆਂ) ਦੀ ਸਾਲਾਨਾ ਬਰਸੀ ਮੌਕੇ, ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ, ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਬਲਵਿੰਦਰ ਸਿੰਘ ਕੰਵਲ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਪਰੰਤ ਠੰਡੇ-ਮਿੱਠੇ ਜਲ ਦੀ ਛਬੀਲ, ਕੜਾਹਿ-ਛੋਲਿਆਂ ਦਾ ਪ੍ਰਸ਼ਾਦਿ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਬਾਬਾ ਸੁੱਖਾ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਭਗਵਾਨ ਸਿੰਘ, ਪਿ੍ੰਸੀਪਲ ਦਿਲਬਾਗ ਸਿੰਘ ਭੁੱਲਰ, ਹੈੱਡਗ੍ਰੰਥੀ ਬਾਬਾ ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ (ਨੀਡਜ਼ ਹੋਲਸੇਲ), ਜ: ਜਰਨੈਲ ਸਿੰਘ ਚੀਮਾਂਬਾਠ, ਅੰਮਿ੍ਤਪਾਲ ਸਿੰਘ ਚੀਮਾਂਬਾਠ, ਬਾਬਾ ਸਤਨਾਮ ਸਿੰਘ ਭੁੱਲਰ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਸਰਪੰਚ ਦਲਜੀਤ ਸਿੰਘ ਭੱਪੀ, ਠੇਕੇਦਾਰ ਰਾਮ ਲੁਭਾਇਆ, ਚਰਨ ਸਿੰਘ ਚੰਨਾ ਪਹਿਲਵਾਨ, ਪਿ੍ੰ: ਕੁਲਬੀਰ ਸਿੰਘ ਮਾਨ, ਸਰਬਜੀਤ ਸਿੰਘ ਸੰਧੂ ਸਾ: ਸਰਪੰਚ, ਅਤਰ ਸਿੰਘ, ਸੁਖਵਿੰਦਰ ਸਿੰਘ ਬਮਰਾਹ, ਜਗਜੀਤ ਸਿੰਘ ਸੋਨੂੰ ਬਮਰਾਹ, ਮਾਤਾ ਮਨਜੀਤ ਕੌਰ, ਸੂਬੇਦਾਰ ਮੇਜਰ ਸਰਬਜੀਤ ਸਿੰਘ, ਕੁਲਵਿੰਦਰ ਕੌਰ, ਰਮਨਜੀਤ ਕੌਰ, ਸੋਹਲਪ੍ਰੀਤ ਕੌਰ, ਪ੍ਰਗਟ ਸਿੰਘ ਰਈਆ, ਅਮਰਜੀਤ ਸਿੰਘ ਤਖਤੂ ਚੱਕ, ਬਲਦੇਵ ਸਿੰਘ ਬੁੱਟਰ ਆਦਿ ਹਾਜ਼ਰ ਸਨ | ਇਸ ਮੌਕੇ ਸਿੰਘ ਸਾਹਿਬ ਜ: ਬਾਬਾ ਜੋਗਾ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਮੀਟਿੰਗ ਅਗਲੀ ਖ਼ਬਰ ਜੋਧਾਨਗਰੀ ਮਿਡਲ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24