14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੇ. ਈ. ਈ. ਐਡਵਾਂਸ 2025 ਦਾ ਨਤੀਜਾ ਐਲਾਨਿਆ ਜਪਨੀਤ ਸਿੰਘ ਨੇ 878ਵਾਂ ਅਤੇ ਸਫ਼ਦਰ ਹਯਾਤ ਖਾਨ ਨੇ 908ਵਾਂ ਰੈਂਕ ਹਾਸਲ ਕੀਤਾ

Ad Position 21
No active advertisement
ਅਜੀਤ ਡੈਸਕ 03-06-2025

ਅੰਮਿ੍ਤਸਰ, 2 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਈ. ਆਈ. ਟੀ. ਕਾਨਪੁਰ ਵਲੋਂ ਜੇ. ਈ. ਈ ਐਡਵਾਂਸ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਵਿਦਿਆਰਥੀ ਜਪਨੀਤ ਸਿੰਘ ਨੇ ਆਲ ਇੰਡੀਆ ਰੈਂਕ 878ਵਾਂ ਅਤੇ ਸਫ਼ਦਰ ਹਯਾਤ ਖਾਨ ਨੇ 908ਵਾਂ ਰੈਂਕ ਹਾਸਲ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟੇਡ ਦੇ ਰੀਜਨਲ ਡਾਇਰੈਕਟਰ ਡਾ. ਸੁਰਿੰਦਰ ਚੌਹਾਨ ਨੇ ਦੱਸਿਆ ਕਿ ਅੰਮਿ੍ਤਸਰ ਸ਼ਾਖਾ ਦੇ 6 ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸ 2025 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਦੌਰਾਨ ਜਪਨੀਤ ਸਿੰਘ ਅਤੇ ਸਫ਼ਦਰ ਹਯਾਤ ਖਾਨ ਤੋਂ ਇਲਾਵਾ ਕਾਵਿਆ ਨੇ 1220ਵਾਂ, ਦੇਵੇਂਦਰ ਸਾਹੂ ਨੇ 1433ਵਾਂ, ਹਰਨੂਰ ਸਿੰਘ ਨੇ 10725ਵਾਂ ਅਤੇ ਵੈਭਵ ਜਿੰਦਲ ਨੇ 19206ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਸੰਸਥਾ ਵਲੋਂ ਆਪਣੇ ਵਿਦਿਆਰਥੀਆਂ 'ਚ ਪਾਏ ਗਏ ਅਕਾਦਮਿਕ ਸ਼ਿਸ਼ਟਾਚਾਰ ਅਤੇ ਅਨੁਸ਼ਾਸਨ ਦਾ ਨਤੀਜਾ ਹਨ | ਅਸੀਂ ਆਪਣੇ ਸਾਰੇ ਸਫਲ ਵਿਦਿਆਰਥੀਆਂ 'ਤੇ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ |
ਪ੍ਰੀਖਿਆ ਦੀ ਤਿਆਰੀ ਲਈ ਸਹਾਇਕ ਸਿੱਧ ਹੋਏ ਮੋਕ ਟੈਸਟ- ਜਪਨੀਤ ਸਿੰਘ
ਇਸ ਦੌਰਾਨ ਜਪਨੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਸ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਪਿਛਲ਼ੇ 2 ਸਾਲ ਤੋਂ ਲਗਨ ਨਾਲ ਸਖਤ ਮਿਹਨਤ ਕੀਤੀ ਹੈ, ਜਿਸ ਦੇ ਚਲਦਿਆਂ ਹੀ ਉਸ ਨੇ ਅੱਜ ਜੇ. ਈ. ਈ. ਐਡਵਾਂਸ 2025 ਦੇ ਨਤੀਜੇ 'ਚ ਆਲ ਇੰਡੀਆ 878ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਹ ਇਸ ਉਪਲਬਧੀ ਤੋਂ ਸੰਤੁਸ਼ਟ ਹੈ | ਬਿਜਨਸਮੈਨ ਵਰਿੰਦਰ ਸਿੰਘ ਤੇ ਸਿਮਰਪ੍ਰੀਤ ਕੌਰ ਦੇ ਲਾਡਲੇ ਜਪਨੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਪੜ੍ਹਾਈ ਤੋਂ ਇਲਾਵਾ ਬਾਸਕਟਬਾਲ ਅਤੇ ਕਿ੍ਕੇਟ ਦਾ ਸ਼ੌਕ ਹੈ | ਉਹ ਆਈ. ਆਈ. ਟੀ. ਦਿੱਲੀ ਤੋਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ | ਜਪਨੀਤ ਸਿੰਘ ਦਾ ਕਹਿਣਾ ਹੈ ਉਹ ਪ੍ਰੀਖਿਆ ਤੋਂ ਪਹਿਲਾ 10-12 ਘੰਟੇ ਪੜ੍ਹਾਈ ਕਰਦਾ ਸੀ ਤੇ ਸੰਸਥਾ ਵਲੋਂ ਸਮੇਂ-ਸਮੇਂ ਦੌਰਾਨ ਕਰਵਾਏ ਜਾਂਦੇ ਮੋਕ ਟੈਸਟ ਉਸ ਦੀ ਤਿਆਰੀ ਲਈ ਸਹਾਇਕ ਸਿੱਧ ਹੋਏ |
ਆਈ. ਆਈ. ਟੀ. ਮਦਰਾਸ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਦਾ ਸੁਪਨਾ-ਸਫ਼ਦਰ ਹਯਾਤ ਖਾਨ
ਇਸ ਦੌਰਾਨ ਹੀ ਜੇ. ਈ. ਈ. ਐਡਵਾਂਸ 2025 ਦੇ ਨਤੀਜੇ 'ਚ ਆਲ ਇੰਡੀਆ 908ਵਾਂ ਰੈਂਕ ਹਾਸਲ ਕੀਤਾ ਸਫ਼ਦਰ ਹਯਾਤ ਖਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਦੀ ਤਿਆਰੀ 'ਚ ਭਾਵੇਂ ਕੁਝ ਕਮੀਆਂ ਰਹਿ ਗਈਆਂ ਸਨ ਪਰ ਉਹ ਆਪਣੇ ਨਤੀਜੇ ਤੋਂ ਸੰਤੁਸ਼ਟ ਹੈ | ਉਸ ਨੇ ਕਿਹਾ ਕਿ ਉਹ ਆਈ. ਆਈ. ਟੀ. ਮਦਰਾਸ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨਾ ਚਾਹੁੰਦਾ ਹੈ | ਏਅਰਫੋਰਸ 'ਚ ਡਿਊਟੀ ਤੇ ਤੈਨਾਤ ਜੈੱਡ ਆਈ ਖਾਨ ਅਤੇ ਸ਼ਹਿਨਾਜ ਬੇਗਮ ਦੇ ਲਾਡਲੇ ਸਫਦਰ ਹਯਾਤ ਖਾਨ ਨੇ ਕਿਹਾ ਕਿ ਉਸ ਨੂੰ ਪੜ੍ਹਾਈ ਤੋਂ ਇਲਾਵਾ ਬੈਡਮਿੰਟਨ ਦਾ ਸ਼ੌਕ ਹੈ | ਇਸ ਦੌਰਾਨ ਉਸ ਨੇ ਜੇ. ਈ. ਈ. ਐਡਵਾਂਸ ਦੀ ਤਿਆਰੀ ਲਈ 12-14 ਘੰਟੇ ਤੱਕ ਪੂਰੀ ਇਮਾਨਦਾਰੀ ਨਾਲ ਪੜ੍ਹਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਉੱਚ ਸਿੱਖਿਆ 'ਚ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਸੰਗਤਾਂ ਦੇ ਦਰਸ਼ਨਾਂ ਲਈ ਹਵਾਈ ਅੱਡਾ ਰਾਜਾਸਾਂਸੀ ਦੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਕੱਲ੍ਹ ਤੋਂ ਖੁੱਲ੍ਹੇਗਾ
Ad Position 24