14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੇਅਰ ਨੇ ਅਮਲਾ ਕਲਰਕਾਂ ਨਾਲ ਬੈਠਕ ਕਰਕੇ ਪੋਰਟਲ ਦੇ ਕੰਮ 'ਚ ਤੇਜ਼ੀ ਲਿਆਉਣ ਦੀਆਂ ਕੀਤੀਆਂ ਹਦਾਇਤਾਂ ਆਈ. ਐੱਚ. ਆਰ. ਐੱਮ. ਪੋਰਟਲ 'ਤੇ ਪਾਇਆ ਜਾਵੇਗਾ ਨਿਗਮ ਮੁਲਾਜ਼ਮਾਂ ਦਾ ਸਾਰਾ ਵੇਰਵਾ

Ad Position 21
No active advertisement
ਆਈ. ਐੱਚ.ਆਰ. ਐੱਮ. ਪੋਰਟਲ ਦੇ ਕੰਮ 'ਚ ਤੇਜ਼ੀ ਲਿਆਉਣ ਸੰਬੰਧੀ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਮਲਾ ਕਲਰਕਾਂ ਨਾਲ ਬੈਠਕ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 03-06-2025
ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਨਿਗਮ ਮੁਲਾਜ਼ਮਾਂ ਦਾ ਪੂਰਾ ਵੇਰਵਾ ਆਨ-ਲਾਈਨ ਦਰਜ ਕਰਨ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਅਮਲਾ ਕਲਰਕਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਆਈ. ਐੱਚ. ਆਰ. ਐੱਮ. (ਇੰਟਰਗਰੇਟਿੰਡ ਹਿਊਮਨ ਰਿਸੋਰਸਸ ਮੈਨੇਜਮੈਂਟ ਸਿਸਟਮ) ਪੋਰਟਲ ਦੇ ਉੱਤੇ ਪਾਉਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਤਾਂ ਜੋ ਕੋਈ ਵੀ ਮੁਲਾਜ਼ਮ ਆਪਣੀ ਤਨਖ਼ਾਹਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਆਪਣੀ ਪੂਰੀ ਜਾਣਕਾਰੀ ਪੋਰਟਲ ਤੋਂ ਪ੍ਰਾਪਤ ਕਰ ਸਕੇ | ਆਈ. ਐੱਚ. ਆਰ. ਐੱਮ. ਪੋਰਟਲ 'ਤੇ ਨਗਰ ਨਿਗਮ ਦੇ ਹਰ ਮੁਲਾਜ਼ਮ ਦਾ ਪੂਰਾ ਵੇਰਵਾ ਦਰਜ ਕੀਤਾ ਜਾ ਰਿਹਾ ਹੈ, ਜਿਸ 'ਚ ਉਸ ਦਾ ਨਾਂਅ, ਪਿਤਾ ਦਾ ਨਾਮ ਨਾਗਰਿਕਤਾ, ਜਨਮ ਮਿਤੀ, ਪਹਿਚਾਣ ਚਿੰਨ੍ਹ, ਉਸ ਦੇ ਅਹੁਦਾ ਸੰਭਾਲਨ ਵਿਆਹੇ ਕੁਆਰੇ ਹੋਣ ਦਾ ਵੇਰਵਾ ਸ਼ਾਮਲ ਕਰਨ ਤੋਂ ਇਲਾਵਾ ਉਸ ਦੇ ਆਧਾਰ ਕਾਰਡ , ਪੈਨ ਕਾਰਡ, ਬੈਂਕ ਖਾਤੇ ਦਾ ਵੇਰਵਾ, ਅਹੁਦਾ ਸੰਭਾਲ਼ਨ ਸਮੇਂ ਉਸ ਦੀ ਬੇਸਿਕ ਤਨਖ਼ਾਹ ਤੇ ਅਹੁਦੇ ਦਾ ਵੇਰਵਾ ਸ਼ਾਮਲ ਕਰਨਾ ਹੈ | ਇਸ ਦੌਰਾਨ ਕਲਰਕਾਂ ਨੇ ਦੱਸਿਆ ਕਿ ਮੁਲਾਜ਼ਮਾਂ ਦਾ ਜ਼ਰੂਰੀ ਵੇਰਵਾ 90 ਫ਼ੀਸਦੀ ਤੋਂ ਵਧੇਰੇ ਪੋਰਟਲ ਤੇ ਫੀਡ ਕੀਤੀ ਜਾ ਚੁੱਕਿਆ ਹੈ ਅਤੇ ਜੋ ਜਾਣਕਾਰੀ ਰਹਿੰਦੀ ਉਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ ਅਤੇ ਪੋਰਟਲ 'ਤੇ ਵੇਰਵਾ ਅੱਪਲੋਡ ਕਰਨ ਉਪਰੰਤ ਇਸ ਦੀ ਜਾਰੀ ਜਾਣਕਾਰੀ ਲੇਖਾ ਬਰਾਂਚ ਕੋਲ ਪੜਤਾਲ ਲਈ ਭੇਜੀ ਜਾਵੇਗੀ | ਇਸ ਪੋਰਟਲ 'ਤੇ ਹਰ ਮੁਲਾਜ਼ਮ ਦੀ ਪਹਿਚਾਣ, ਇੰਪਲਾਈਜ਼ ਕੋਰਡ ਬਣਾਇਆ ਜਾਵੇਗਾ ਜਿਸ ਨਾਲ ਹਰ ਮੁਲਾਜ਼ਮ ਆਪਣਾ ਫਾਰਮ 16 ਹਾਸਲ ਕਰ ਸਕੇਗਾ ਅਤੇ ਆਪਣੀ ਤਨਖ਼ਾਹ ਦੀ ਪਰਚੀ ਖ਼ੁਦ ਪ੍ਰਾਪਤ ਕਰ ਸਕੇਗਾ | ਇਹ ਪੋਰਟਲ ਦੇ ਨਾਲ ਨਿਗਮ ਮੁਲਾਜ਼ਮਾਂ ਦਾ ਸਾਰਾ ਵੇਰਵਾ ਪਾਰਦਰਸ਼ੀ ਹੋਵੇਗਾ ਅਤੇ ਉਸ ਨੂੰ ਆਪਣੇ ਪ੍ਰਤੀ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਦੂਸਰੇ ਵਿਭਾਗਾਂ 'ਚ ਚੱਕਰ ਕੱਟਣੇ ਨਹੀਂ ਪੈਣਗੇ |
Ad Position 22
No active advertisement
ਪਿਛਲੀ ਖ਼ਬਰ ਆਈ. ਐੱਚ. ਆਰ. ਐੱਮ. ਪੋਰਟਲ 'ਤੇ ਪਾਇਆ ਜਾਵੇਗਾ ਨਿਗਮ ਮੁਲਾਜ਼ਮਾਂ ਦਾ ਸਾਰਾ ਵੇਰਵਾ ਅਗਲੀ ਖ਼ਬਰ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਵਿਖੇ ਕਲਾ ਵਰਕਸ਼ਾਪ ਲਗਾਈ
Ad Position 24