15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੇ. ਟੀ. ਕਲਾ 'ਚ ਮਰਹੂਮ ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ ਲਗਾਈ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਕੇ. ਟੀ. ਕਲਾ ਦੇ ਐਡੀਟੋਰੀਅਮ ਵਿਖੇ ਮਰਹੂਮ ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ ਲਗਾਈ ਗਈ | ਚਾਰ ਰੋਜ਼ਾ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਸਿੱਧਗੁਰੂ ਦੇਵ ਸ੍ਰੀ ਗੁਰਬਖ਼ਸ ਰਾਏ ਵਲੋਂ ਕੀਤਾ ਗਿਆ | ਇਸ ਪੇਂਟਿੰਗ ਪ੍ਰਦਰਸ਼ਨੀ 'ਚ ਬੇਲਾ ਅਗਰਵਾਲ ਵਲੋਂ ਰਾਜ ਕਪੂਰ ਨੂੰ ਆਧਾਰ ਬਣਾ ਕੇ ਤਿਆਰ ਕੀਤੀਆਂ ਗਈਆਂ 13 ਪੇਂਟਿੰਗਾਂ ਰੱਖੀਆ ਗਈਆਂ | ਇਸ ਤੋਂ ਇਲਾਵਾ ਕਲਾਕਾਰ ਮਨਪ੍ਰੀਤ ਕੌਰ ਵਲੋਂ ਤਿਆਰ ਕੀਤੀਆਂ ਗਈਆਂ 33 ਕਲਾਕ੍ਰਿਤੀਆਂ ਪ੍ਰਦਰਸ਼ਨੀ ਦੀ ਸ਼ੋਭਾ ਵਧਾ ਰਹੀਆਂ ਸਨ | ਇਸ ਦੌਰਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਪੇਂਟਿੰਗ ਮਨੁੱਖੀ ਚਿਹਰਿਆਂ, ਬੱਚਿਆਂ ਅਤੇ ਚਲ ਰਹੀਆਂ ਘਟਨਾਵਾਂ 'ਤੇ ਆਧਾਰਿਤ ਹਨ | ਇਸ ਤੋਂ ਇਲਾਵਾ ਉਨ੍ਹਾਂ ਦੀਆਂ ਅਗਲੀਆਂ ਪੇਂਟਿੰਗਾਂ ਜੰਗ 'ਤੇ ਆਧਾਰਿਤ ਹਨ ਜੋ ਜਲਦ ਤਿਆਰ ਹੋ ਜਾਣਗੀਆਂ | ਇਸ ਮੌਕੇ ਮੁੱਖ ਮਹਿਮਾਨ ਨੇ ਕੇ. ਟੀ. ਕਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕੇ.ਟੀ. ਕਲਾ ਦੇ ਬਿ੍ਜੇਸ਼ ਜੌਲੀ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਸ੍ਰੀ ਜੋਲੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 5 ਜੂਨ ਤੱਕ ਜਾਰੀ ਰਹੇਗੀ | ਇਸ ਮੌਕੇ ਰੋਟਰੀ ਕਲੱਬ ਵਲੋਂ ਰੁਪਿੰਦਰ ਸਿੰਘ ਕਟਾਰੀਆ, ਡਾ: ਲਲਿਤ ਕੁਮਾਰ, ਮਾਲਾ ਚਾਵਲਾ, ਭਾਰਤੀ ਮਲਹੋਤਰਾ, ਕੰਚਨ ਅਰੋੜਾ, ਸਪਨਾ ਬਜਾਜ, ਅੰਜੂ, ਹਰਪ੍ਰੀਤ ਕੌਰ ਸਮੇਤ ਕਈ ਹੋਰ ਕਲਾ ਪ੍ਰੇਮੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲਾਂ ਨੇ ਲੋਕਾਂ ਨੂੰ ਨਸ਼ਿਆਂ ਤੇ ਖੁਦਕਸ਼ੀਆਂ ਤੋਂ ਬਚਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਤਰੁਣ ਚੁੱਘ ਨੇ ਸੀਨੀਅਰ ਨਾਗਰਿਕਾਂ ਨੂੰ ਆਯੁਸ਼ਮਾਨ ਕਾਰਡ ਵੰਡੇ
Ad Position 24