ਅੰਮਿ੍ਤਸਰ, 1 ਸਤੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਕਠੂਆ-ਮਾਧੋਪੁਰ ਰੇਲ ਮਾਰਗ ਲਗਾਤਾਰ ਪ੍ਰਭਾਵਿਤ ਰਹਿਣ ਕਰਕੇ ਵੱਖ-ਵੱਖ ਸਮੇਂ ਲਈ ਕੁੱਲ 69 ਰੇਲ ਗੱਡੀਆਂ ਰੱਦ, 17 ਸ਼ਾਰਟ ਟਰਮੀਨੇਟ ਅਤੇ 17 ਸ਼ਾਰਟ ਆਰਗੀਨੇਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ (26405/06) ਅੰਮਿ੍ਤਸਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ 30 ਸਤੰਬਰ 2025 ਤੱਕ ਰੱਦ ਰਹੇਗੀ, ਜਦੋਂ ਕਿ (18309) ਸੰਬਲਪੁਰ-ਜੰਮੂ ਤਵੀ ਐਕਸਪ੍ਰੈੱਸ ਸਪੈਸ਼ਲ 2 ਸਤੰਬਰ ਤੋਂ 27 ਸਤੰਬਰ ਤੱਕ ਅੰਮਿ੍ਤਸਰ ਸਟੇਸ਼ਨ 'ਤੇ ਸ਼ਾਰਟ ਟਰਮੀਨੇਟ ਅਤੇ (18310) ਜੰਮੂ ਤਵੀ-ਸੰਬਲਪੁਰ ਐਕਸਪ੍ਰੈੱਸ ਸਪੈਸ਼ਲ 2 ਸਤੰਬਰ ਤੋਂ 30 ਸਤੰਬਰ ਤੱਕ ਅੰਮਿ੍ਤਸਰ ਤੋਂ ਸ਼ਾਰਟ ਆਰਗੀਨੇਟ, (18101) ਟਾਟਾਨਗਰ-ਜੰਮੂ ਤਵੀ ਐਕਸਪ੍ਰੈੱਸ 3 ਤੋਂ 28 ਸਤੰਬਰ ਤੱਕ ਅੰਮਿ੍ਤਸਰ ਸਟੇਸ਼ਨ 'ਤੇ ਸ਼ਾਰਟ ਟਰਮੀਨੇਟ ਅਤੇ (18102) ਜੰਮੂ ਤਵੀ-ਟਾਟਾਨਗਰ ਐਕਸਪ੍ਰੈੱਸ 3 ਤੋਂ 30 ਸਤੰਬਰ ਤੱਕ ਅੰਮਿ੍ਤਸਰ ਤੋਂ ਸ਼ਾਰਟ ਆਰਗੀਨੇਟ ਹੋਵੇਗੀ | ਇਸੇ ਤਰ੍ਹਾਂ ਵੱਖ-ਵੱਖ ਰੂਟਾਂ ਦੀਆਂ ਕਈ ਰੇਲ ਗੱਡੀਆਂ ਅਸਥਾਈ ਤੋਰ 'ਤੇ ਰੱਦ, ਸ਼ਾਰਟ ਟਰਮੀਨੇਟ ਅਤੇ ਸ਼ਾਰਟ ਆਰਗੀਨੇਟ ਕੀਤੀਆਂ ਗਈਆਂ ਹਨ |