23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਾਕਿ ਸਮੇਤ ਕਈ ਦੇਸ਼ਾਂ ਨੇ ਅਮਰੀਕਾ ਲਈ ਡਾਕ ਸੇਵਾ ਕੀਤੀ ਮੁਅੱਤਲ, ਡਿਲੀਵਰੀ ਰੋਕੀ

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਅਮਰੀਕਾ ਵਲੋਂ ਲਾਗੂ ਕੀਤੇ ਗਏ ਨਵੇਂ ਟੈਕਸ ਅਤੇ ਟੈਰਿਫ ਨਿਯਮਾਂ ਤੋਂ ਬਾਅਦ ਪਾਕਿਸਤਾਨ ਨੇ ਅਮਰੀਕਾ ਨੂੰ ਡਾਕ ਸੇਵਾ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਹੈ¢ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਪੋਸਟ ਨੇ ਅਮਰੀਕਾ ਲਈ ਬੁੱਕ ਕੀਤੀ ਗਈ ਡਾਕ ਦੀ ਡਿਲੀਵਰੀ ਰੋਕ ਦਿੱਤੀ ਹੈ ¢ ਡਾਕ ਵਿਭਾਗ ਨੇ ਖਦਸ਼ਾ ਜਤਾਇਆ ਹੈ ਕਿ ਪਾਕਿ ਵਲੋਂ ਭੇਜੀ ਡਾਕ ਨੂੰ ਵਾਸ਼ਿੰਗਟਨ ਦੇ ਨਵੇਂ ਨਿਯਮਾਂ ਅਧੀਨ ਵਾਪਸ ਕੀਤਾ ਜਾ ਸਕਦਾ ਹੈ ¢ ਅਮਰੀਕੀ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਆਦੇਸ਼ ਦੇ ਤਹਿਤ ਪਹਿਲਾਂ ਲਾਗੂ ਕੀਤੀ ਗਈ ਡਿਊਟੀ-ਮੁਕਤ ਸਹੂਲਤ ਨੂੰ ਖਤਮ ਕਰ ਦਿੱਤਾ ਹੈ ¢ ਨਵੇਂ ਫੈਸਲੇ ਦਾ ਅਮਰੀਕੀ ਡਾਕ ਪ੍ਰਣਾਲੀ 'ਤੇ ਡੂੰਘਾ ਪ੍ਰਭਾਵ ਪਿਆ ਹੈ, ਕਿਉਂਕਿ ਹੁਣ ਅਮਰੀਕਾ ਜਾਣ ਵਾਲੀਆਂ ਸਾਰੀਆਂ ਡਾਕ 'ਤੇ ਟੈਕਸ ਦੇਣਾ ਲਾਜ਼ਮੀ ਹੋਵੇਗਾ ¢ ਪਾਕਿਸਤਾਨੀ ਮੀਡਿਆ ਰਿਪੋਰਟਾਂ ਦੇ ਅਨੁਸਾਰ ਇਸ ਨਾਲ ਡਾਕ ਸੰਚਾਰ ਪ੍ਰਭਾਵਿਤ ਹੋਇਆ ਹੈ ¢ ਸਿਰਫ਼ ਪਾਕਿ ਹੀ ਨਹੀਂ, ਸਗੋਂ ਭਾਰਤ, ਆਸਟ੍ਰੇਲੀਆ, ਸਵਿਟਜ਼ਰਲੈਂਡ, ਫਰਾਂਸ, ਸਵੀਡਨ, ਜਰਮਨੀ, ਇਟਲੀ ਅਤੇ ਡੈਨਮਾਰਕ ਵਰਗੇ ਦੇਸ਼ਾਂ ਨੇ ਵੀ ਅਮਰੀਕਾ ਨੂੰ ਸਾਮਾਨ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਹੈ¢ ਅਮਰੀਕੀ ਸਰਕਾਰ ਵਲੋਂ ਕਸਟਮ ਅਤੇ ਆਯਾਤ ਟੈਰਿਫ ਨਿਯਮਾਂ 'ਚ ਹਾਲ ਹੀ ਵਿਚ ਕੀਤੇ ਗਏ ਵੱਡੇ ਬਦਲਾਅ ਕਾਰਨ ਹੁਣ 800 ਅਮਰੀਕੀ ਡਾਲਰ ਤੱਕ ਦੇ ਸਮਾਨ 'ਤੇ ਵੀ ਡਿਊਟੀ ਲਗਾਈ ਜਾਵੇਗੀ, ਜਦੋਂ ਕਿ ਪਹਿਲਾਂ ਇਹ ਟੈਕਸ-ਮੁਕਤ ਸੀ ¢ ਏਧਰ, ਭਾਰਤ ਦੇ ਡਾਕ ਵਿਭਾਗ ਨੇ 25 ਅਗਸਤ ਤੋਂ ਅਮਰੀਕਾ ਨੂੰ ਪਾਰਸਲ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਹੈ ¢ ਵਿਭਾਗ ਨੇ 100 ਅਮਰੀਕੀ ਡਾਲਰ ਤੱਕ ਦੇ ਪੱਤਰਾਂ, ਦਸਤਾਵੇਜ਼ਾਂ ਅਤੇ ਤੋਹਫ਼ਿਆਂ ਵਰਗੀਆਂ ਸਾਰੀਆਂ ਕਿਸਮਾਂ ਦੀਆਂ ਡਾਕ ਦੀ ਬੁਕਿੰਗ ਮੁਅੱਤਲ ਕਰ ਦਿੱਤੀ ਹੈ ¢
Ad Position 22
No active advertisement
ਪਿਛਲੀ ਖ਼ਬਰ ਰਾਮ ਬਾਗ ਦੇ ਤਿੰਨ ਕਲੱਬਾਂ ਨੇ ਹੜ੍ਹ ਪੀੜਤਾਂ ਲਈ ਦਿੱਤੇ 3 ਲੱਖ <br/> ਅਗਲੀ ਖ਼ਬਰ ਮੌਸਮ ਵਿਭਾਗ ਦੀ ਚਿਤਾਵਨੀ ਨੇ ਹੜ੍ਹ ਪੀੜਤਾਂ ਦੀਆਂ ਵਧਾਈਆਂ ਮੁਸ਼ਕਿਲਾਂ
Ad Position 24