23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੋਟਾ ਦੀ ਸਫਲਤਾ ਦੀ ਉਡਾਣ ਅਸਮਾਨ ਨੂੰ ਛੂਹੇਗੀ-ਓਮ ਬਿਰਲਾ

Ad Position 21
No active advertisement
ਅਜੀਤ ਡੈਸਕ 02-09-2025
ਕੋਟਾ, 1 ਸਤੰਬਰ (ਅ.ਬ.)- ਗ੍ਰੀਨਫੀਲਡ ਹਵਾਈ ਅੱਡੇ ਦੀ ਪ੍ਰਵਾਨਗੀ ਤੋਂ ਬਾਅਦ ਕੋਟਾ 'ਚ ਉਤਸ਼ਾਹ ਦਾ ਮਾਹÏਲ ਹੈ ¢ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲਾਂ ਪੁਰਾਣੀ ਮੰਗ ਦੀ ਪੂਰਤੀ ਤੋਂ ਬਾਅਦ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ¢ ਇਸੇ ਕ੍ਰਮ 'ਚ ਐਤਵਾਰ ਨੂੰ ਸ਼ਹਿਰ ਦੇ ਪ੍ਰਮੁੱਖ ਕੋਚਿੰਗ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਲੋਕ ਸਭਾ ਕੈਂਪ ਆਫਿਸ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸਨਮਾਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ¢ ਇਸ ਮÏਕੇ 'ਤੇ ਐਲਨ, ਮੋਸ਼ਨ, ਵਾਈਬ੍ਰੈਂਟ, ਈ-ਸਰਲ, ਸਰਵਮ, ਆਕਾਸ਼, ਰੈਜ਼ੋਨੈਂਸ, ਕਰੀਅਰ ਵਿਲ, ਫਿਜ਼ਿਕਸ ਵਾਲਾ, ਅਨਅਕਾਦਮੀ ਅਤੇ ਬਾਂਸਲ ਕਲਾਸਾਂ ਸਮੇਤ ਸਾਰੇ ਪ੍ਰਮੁੱਖ ਕੋਚਿੰਗ ਸੰਸਥਾਵਾਂ ਦੇ ਡਾਇਰੈਕਟਰ ਅਤੇ ਸੀਨੀਅਰ ਮੈਂਬਰ ਮÏਜੂਦ ਸਨ¢ ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸਵਾਗਤ ਪੱਗ ਬੰਨ੍ਹ ਕੇ, ਹਾਰ ਪਾ ਕੇ ਅਤੇ ਗੁਲਦਸਤਾ ਭੇਟ ਕਰਕੇ ਕੀਤਾ ¢ ਨੁਮਾਇੰਦਿਆਂ ਨੇ ਕਿਹਾ ਕਿ ਬਿਰਲਾ ਦੇ ਨਿਰੰਤਰ ਯਤਨਾਂ ਨਾਲ ਇਹ ਯੋਜਨਾ ਹੁਣ ਲਾਗੂ ਹੋਣ ਜਾ ਰਹੀ ਹੈ ¢
Ad Position 22
No active advertisement
ਪਿਛਲੀ ਖ਼ਬਰ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਉਦਘਾਟਨ ਅਗਲੀ ਖ਼ਬਰ ਪਾਕਿ 'ਚ ਭਾਰੀ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ <br/>
Ad Position 24