ਰਈਆ, 2 ਸਤੰਬਰ (ਸ਼ਰਨਬੀਰ ਸਿੰਘ ਕੰਗ)-350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜ਼ਿਲ੍ਹਾ ਤਰਨਤਾਰਨ ਤੋਂ ਬਾਬਾ ਬਕਾਲਾ ਸਾਹਿਬ ਸਾਹਿਬ ਤੱਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੱਢਿਆ ਗਿਆ | ਇਸ ਨਗਰ ਕੀਰਤਨ ਦਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਆਪਣੇ ਪਿੰਡ ਟੌਂਗ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਟੌਂਗ ਵਲੋਂ ਪਾਲਕੀ ਸਾਹਿਬ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਪ੍ਰਚਾਰ ਮਿਸ਼ਨ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਪਿੰਡ ਟੌਂਗ ਦੇ ਸਰਪੰਚ ਹਰਜਿੰਦਰ ਸਿੰਘ, ਪੰਚਾਇਤ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਵਲੋਂ ਕੇਲਿਆਂ ਦਾ ਲੰਗਰ ਵਰਤਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮਨਜੀਤ ਕੌਰ ਧਰਮ ਪਤਨੀ ਵਿਧਾਇਕ ਟੌਂਗ, ਦਰਬਾਰਾ ਸਿੰਘ ਮੈਂਬਰ ਪੰਚਾਇਤ, ਰਣਜੀਤ ਸਿੰਘ ਸੰਧੂ, ਬਿਕਰਮਜੀਤ ਸਿੰਘ ਦੋਵੇਂ ਸਾਬਕਾ ਮੈਂਬਰ ਪੰਚਾਇਤ, ਮੰਗਾ ਰਾਮ, ਕਰਮਜੀਤ ਸਿੰਘ ਸਰਪੰਚ ਫੇਰੂਮਾਨ, ਜੋਗਬੀਰ ਸਿੰਘ ਜੋਗੀ, ਯੁਵਰਾਜ ਸਿੰਘ, ਵਿਸ਼ਾਲ ਮੰਨਣ ਪ੍ਰੈਸ ਸਕੱਤਰ, ਨਵਤੇਜ ਸਿੰਘ ਫੇਰੂਮਾਨ ਅਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |