ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਦੀ ਅਰਵਿੰਦ ਫੈਸ਼ਨ ’ਚ ਹੋਈ ਚੋਣ
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਵਿਖੇ ‘ਪਲੇਸਮੈਂਟ ਐਂਡ ਟਰੇਨਿੰਗ ਸੈੱਲ’ ਵਲੋਂ ‘ਅਰਵਿੰਦ ਫੈਸ਼ਨਜ਼’ ਦੇ ਸਹਿਯੋਗ ਨਾਲ ਇਕ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਹ ਪ੍ਰਕਿਰਿਆ ਕੰਪਨੀ ਦੀ ਐੱਚ.ਆਰ ਟੀਮ ਦੁਆਰਾ ਨੇਪਰੇ ਚਾੜ੍ਹੀ ਗਈ, ਜਿਸ ਵਿਚ ਸ਼ੇਫਾਲੀ ਪਟੇਲ ਅਤੇ ਸ਼੍ਰੇਯਾ ਟੰਡਨ ਸ਼ਾਮਿਲ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਕੰਪਨੀ ਦੀ ਐੱਚ. ਆਰ. ਟੀਮ ਨੇ ਕਸਟਮਰ ਰਿਲੇਸ਼ਨਸ਼ਿਪ ਅਫਸਰ ਦੇ ਅਹੁਦੇ ਲਈ ਪੰਜ ਵਿਦਿਆਰਥੀਆਂ ਦੀ ਚੋਣ ਕੀਤੀ । ਚੁਣੇ ਗਏ ਵਿਦਿਆਰਥੀਆਂ ਨੂੰ 2.76 ਲੱਖ ਰੁਪਏ ਤੋਂ ਲੈ ਕੇ 3.60 ਲੱਖ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੇ ਨਾਲ-ਨਾਲ ਹੋਰ ਲਾਭ ਵੀ ਮਿਲਣਗੇ। ਚੁਣੇ ਗਏ ਵਿਦਿਆਰਥੀਆਂ ’ਚ ਆਸਥਾ ਖੰਨਾ ਬੀ. ਏ. ਜੇ. ਐੱਮ. ਸੀ. ਦੀ ਆਸਥਾ ਖੰਨਾ , ਐੱਮ ਕਾਮ ਦੀ ਕਸ਼ਿਸ਼ ਖੋਸਲਾ , ਬੀ ਕਾਮ ਦੀ ਮਹਿਕ ਅਤੇ ਕਵਿਨ ਮਹਿਰਾ ਅਤੇ ਬੀ. ਐੱਸ. ਸੀ. ਆਈ. ਟੀ. ਦੇ ਬਸੰਤ ਸ਼ਾਮਿਲ ਹਨ। ‘ਪਲੇਸਮੈਂਟ ਐਂਡ ਟਰੇਨਿੰਗ ਸੈੱਲ’ ਦੇ ਇੰਚਾਰਜ ਪ੍ਰੋ. ਵਿਕਰਮ ਸ਼ਰਮਾ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਇਕ ‘ਪ੍ਰੀ-ਪਲੇਸਮੈਂਟ ਟਾਕ’ (ਜਾਣਕਾਰੀ ਸੈਸ਼ਨ) ਨਾਲ ਹੋਈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਕੰਪਨੀ, ਨੌਕਰੀ ਦੇ ਵੇਰਵਿਆਂ ਅਤੇ ਕਰੀਅਰ ਦੇ ਵਿਕਾਸ ਦੇ ਮੌਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਕਾਲਜ ਦੇ ਅੱਸੀ ਤੋਂ ਵੱਧ ਵਿਦਿਆਰਥੀਆਂ ਨੇ ਇਸ ਕੈਂਪਸ ਪਲੇਸਮੈਂਟ ਡਰਾਈਵ ’ਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ‘ਪਲੇਸਮੈਂਟ ਐਂਡ ਟਰੇਨਿੰਗ ਸੈੱਲ’ ਦੇ ਯਤਨਾਂ ਦੀ ਸ਼ਲਾਘਾ ਕੀਤੀ।