27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਲਾਕ ਵੇਰਕਾ ਦੇ ਸੈਂਟਰ ਘਨੂੰਪੁਰ ਦੇ ਸੈਂਟਰ ਪੱਧਰੀ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 03-09-2025
ਛੇਹਰਟਾ, 2 ਸਤੰਬਰ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਤੇ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਬਲਾਕ ਸਿੱਖਿਆ ਅਫਸਰ ਵੇਰਕਾ ਦਿਲਬਾਗ ਸਿੰਘ ਦੀ ਅਗਵਾਈ ਹੇਠ ਸੈਂਟਰ ਘਨੂਪੁਰ ਦੇ ਸੈਂਟਰ ਪੱਧਰੀ ਤਿੰਨ ਦਿਨਾਂ ਖੇਡ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਛੇਹਰਟਾ ਮੇਨ ਤੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਵਿਖੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਸੈਂਟਰ ਮੁੱਖ ਅਧਿਆਪਕ ਸ੍ਰੀਮਤੀ ਚੰਦਰ ਕਿਰਨ ਤੇ ਸਾਰੇ ਮੁੱਖ ਅਧਿਆਪਕਾਂ ਵਲੋਂ ਮੈਡਲ ਤੇ ਸ਼ੀਲਡਾਂ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਖੇਡ ਮੁਕਾਬਲਿਆਂ ਦੌਰਾਨ ਬਲਾਕ ਸਿੱਖਿਆ ਅਫਸਰ ਵੇਰਕਾ ਸ. ਦਿਲਬਾਗ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ | ਇਸ ਮੌਕੇ 'ਤੇ ਮੈਡਮ ਚਿੰਦਰ ਕਿਰਨ, ਹੈੱਡ ਟੀਚਰ ਸੁਖਵਿੰਦਰ ਸਿੰਘ ਮਾਨ, ਹੈੱਡ ਟੀਚਰ ਰਾਮ ਸਿੰਘ ਝੀਤਾ, ਹੈੱਡ ਟੀਚਰ ਜਗਜੀਤ ਸਿੰਘ ਭਗਤ, ਹੈੱਡ ਟੀਚਰ ਗੁਰਵੇਲ ਸਿੰਘ, ਹੈੱਡ ਟੀਚਰ ਪ੍ਰਭਜੋਤ ਕੌਰ ਛੇਹਰਟਾ ਮੇਨ, ਹੈੱਡ ਟੀਚਰ ਸ਼੍ਰੀਮਤੀ ਅੰਜੂ ਸ਼ਰਮਾ ਜਾਗੋਆਨੀ, ਹੈੱਡ ਟੀਚਰ ਸ਼੍ਰੀਮਤੀ ਕਮਲਜੀਤ ਕੌਰ ਕੋਟ ਖਾਲਸਾ, ਮੈਡਮ ਕਿਰਨਬੀਰ ਕੌਰ ਮਾਹਲ ਰਵਿੰਦਰ ਸਿੰਘ ਛੇਹਰਟਾ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਨੈਸ਼ਨਲ ਸਪੋਰਟਸ ਕਲੱਸਟਰ ਲੈਵਲ ਟੂਰਨਾਮੈਂਟ 'ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡਿਸਟਿ੍ਕਟ ਸ਼ਾਪਿੰਗ ਕੰਪਲੈਕਸ ਦੀ ਪਾਰਕਿੰਗ ਅਤੇ ਬੇਅੰਤ ਪਾਰਕ ਦੀ ਬਦਲੇਗੀ ਨੁਹਾਰ
Ad Position 24