08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

Ad Position 21
No active advertisement
ਅਜੀਤ ਡੈਸਕ 23-09-2025
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਪਿਸ਼ੌਰੀ ਨਗਰ ਵਿਖੇ ਚੱਲਿਆ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ


ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਦੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ 1 ਸਤੰਬਰ ਤੋਂ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ 23ਵਾਂ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਪਿਸ਼ੌਰੀ ਨਗਰ ਛੇਹਰਟਾ ਵਿਖੇ ਸਜਾਇਆ ਗਿਆ | ਇਸ ਮੌਕੇ ਕਥਾਵਾਚਕ ਗਿਆਨੀ ਕ੍ਰਿਸ਼ਨ ਸਿੰਘ ਸੰਤਨ ਕੀ ਕੁਟੀਆ ਤੇ ਪ੍ਰਚਾਰਕ ਭਾਈ ਤਰਸੇਮ ਸਿੰਘ ਨੇ ਗੁਰਮਤਿ ਵਿਚਾਰਾਂ ਅਤੇ ਭਾਈ ਦਵਿੰਦਰ ਸਿੰਘ ਸੁਹਾਣਾ ਖੰਨੇ ਵਾਲੇ ਅਤੇ ਡਾ: ਜਤਿੰਦਰ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਜਥਿਆਂ ਨੇ ਗੁਰਬਾਣੀ ਵਿਸ਼ੇ 'ਰਾਮ ਜਪਿ ਜਨ ਰਾਮੈ ਨਾਮਿ ਰਲੇ' 'ਤੇ ਗੁਰਮਿਤ ਵਿਚਾਰਾਂ ਅਤੇ ਕਥਾ ਕੀਰਤਨ ਸਰਵਨ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਅਤੇ ਪ੍ਰਬੰਧਕਾਂ ਵਲੋਂ ਕਥਾਵਾਚਕਾਂ ਤੇ ਰਾਗੀ ਜਥਿਆਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਤ ਕੀਤਾ ਗਿਆ |
ਅੱਜ ਦਾ ਸਮਾਗਮ : ਮਿਤੀ : 23 ਸਤੰਬਰ, ਮੰਗਲਵਾਰ | ਸਮਾਂ : ਸ਼ਾਮ 7 ਤੋਂ ਰਾਤ 9.30 ਵਜੇ ਤੱਕ | ਸਥਾਨ : ਗੁਰਦੁਆਰਾ ਅਟਾਰੀ ਸਾਹਿਬ, ਪਾਤ: ਛੇਵੀਂ, ਪਿੰਡ ਸੁਲਤਾਨਵਿੰਡ |


Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਤੀਰਥ ਵਿਖੇ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਹੋਇਆ ਆਰੰਭ <br/> ਅਗਲੀ ਖ਼ਬਰ ਕੈਨੇਡਾ ਤੋਂ ਡਿਪੋਰਟ ਹੋਇਆ ਨੌਜਵਾਨ ਸਾਥੀ ਸਣੇ ਖਿਡੌਣਾ ਪਿਸਤੌਲ ਨਾਲ ਲੁੱਟਣ ਦੇ ਮਾਮਲੇ 'ਚ ਕਾਬੂ
Ad Position 24