08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਦੁਰਗਿਆਣਾ ਤੀਰਥ ਵਿਖੇ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਹੋਇਆ ਆਰੰਭ <br/>

Ad Position 21
No active advertisement
ਅਜੀਤ ਡੈਸਕ 23-09-2025
ਅੰਮਿ੍ਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਭਾਰਤ ਦਾ ਮਸ਼ਹੂਰ ਲੰਗੂਰ ਮੇਲਾ ਅੱਜ ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਬੜਾ ਹਨੂੰਮਾਨ ਮੰਦਰ ਵਿਖੇ ਧੂਮਧਾਮ ਨਾਲ ਆਰੰਭ ਹੋਇਆ | ਬਜਰੰਗ ਬਲੀ ਦੇ ਜੈਕਾਰਿਆਂ ਦੇ ਨਾਲ ਮੰਦਰ ਦੇ ਦਰਵਾਜ਼ੇ ਸਵੇਰੇ 5 ਵਜੇ ਖੋਲ੍ਹੇ ਗਏ, ਇਸ ਦÏਰਾਨ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਸਨ | ਇਸ ਤੋਂ ਬਾਅਦ ਸ਼ਾਮ ਨੂੰ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਜੋ ਦੇਰ ਰਾਤ ਤੱਕ ਜਾਰੀ ਰਹੀ | ਮੇਲੇ ਦੇ ਅੱਜ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਆਮਦ ਦੇਖਣ ਨੂੰ ਮਿਲੀ | ਇਸ ਦੌਰਾਨ ਲੋਕ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਚੱੁਕ ਕੇ ਮੰਦਰ ਦਰਸ਼ਨਾਂ ਲਈ ਲਿਆਏ ਰਹੇ ਸਨ | ਸ੍ਰੀ ਦੁਰਗਿਆਣਾ ਕਮੇਟੀ ਵਲੋਂ ਦੇਸ਼-ਵਿਦੇਸ਼ ਤੋਂ ਪਹੁੰਚੇ ਸ਼ਰਧਾਲੂਆਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਗਏ ਸਨ | ਇਸ ਮÏਕੇ ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪੋ੍ਰ: ਲਕਸ਼ਮੀਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ ਕਿ ਕੋਈ ਵੀ ਬੇਔਲਾਦ ਪਰਿਵਾਰ ਜੋ ਇਸ ਮੰਦਰ ਵਿਚ ਬੱਚੇ ਦੀ ਮੰਨਤ ਮੰਗਦਾ ਹੈ ਤਾਂ ਉਸਦੀ ਮੰਨਤ ਪੂਰੀ ਹੋਣ 'ਤੇ ਉਹ ਆਪਣੇ ਬੱਚੇ ਨੂੰ ਲੰਗੂਰ (ਹਨੂੰਮਾਨ ਦਾ ਸਰੂਪ) ਬਣਾ ਕੇ ਪਹਿਲੇ ਨਰਾਤੇ ਤੋਂ ਲੈ ਕੇ ਦੁਸਹਿਰਾ ਤੱਕ ਮੰਦਰ ਵਿਚ ਮੱਥਾ ਟੇਕਦਾ ਹੈ | ਇਸ ਦੌਰਾਨ ਬੱਚਾ ਅਤੇ ਉਸਦੇ ਮਾਪੇ ਸਵੇਰੇ ਅਤੇ ਸ਼ਾਮ ਨੂੰ ਨੰਗੇ ਪੈਰੀ ਦਰਸ਼ਨ ਕਰਨ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਦੁਸਹਿਰੇ ਦੇ ਅਗਲੇ ਦਿਨ ਲੰਗੂਰ ਬਣੇ ਬੱਚੇ ਇਸ ਦੀ ਸੰਪੂਰਨਤਾ ਲਈ ਅਰਦਾਸ ਕਰਨਗੇ | ਇਸ ਦੌਰਾਨ ਪੁੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਪ. ਸ. ਸ. ਫ. ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਯੋਗ ਮੁਆਵਜ਼ਾ ਦੇਣ ਸੰਬੰਧੀ ਦਿੱਤੇ ਜਾ ਰਹੇ ਧਰਨਿਆਂ 'ਚ ਸ਼ਮੂਲੀਅਤ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
Ad Position 24