08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖ਼ਾਲਸਾ ਯੂਨੀਵਰਸਿਟੀ ਨੂੰ ਫ਼ਾਰਮੇਸੀ ਕੌਂਸਲ ਆਫ ਇੰਡੀਆ ਵਲੋਂ 'ਡਿਪਲੋਮਾ ਇਨ ਫਾਰਮੇਸੀ' ਕੋਰਸ ਦੀਆਂ 60 ਸੀਟਾਂ ਲਈ ਮਿਲੀ ਹਰੀ ਝੰਡੀ <br/>

Ad Position 21
No active advertisement
ਅਜੀਤ ਡੈਸਕ 23-09-2025
ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਕਰੀਬ ਸਵਾ ਸਦੀ ਤੋਂ ਹੀ ਬੱਚਿਆਂ ਨੂੰ ਵਧੀਆ ਤਾਲੀਮ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਹਮੇਸ਼ਾਂ ਸੰਜੀਦਾ ਹੈ ਤੇ ਅੱਜ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਦੀ ਗਿਣਤੀ ਵੱਧ ਕੇ 22 ਦੇ ਕਰੀਬ ਪਹੁੰਚ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਉਪ ਕੁਲਤਪੀ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਸੈਸ਼ਨ 2025-26 ਤੋਂ ਡਿਪਲੋਮਾ ਇਨ ਫਾਰਮੇਸੀ 'ਚ ਦਾਖਲੇ ਸੰਬੰਧੀ ਸੀਟਾਂ ਵਧਾਉਣ ਲਈ ਪ੍ਰਵਾਨਗੀ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ | ਸ: ਛੀਨਾ ਨੇ ਉਕਤ ਪ੍ਰਵਾਨਗੀ ਮਿਲਣ 'ਤੇ 'ਵਰਸਿਟੀ ਦੇ ਫਾਰਮਾਸਿਊਟੀਕਲ ਅਤੇ ਅਲਾਈਡ ਹੈਲਥ ਸਾਇੰਸਜ਼ ਫੈਕਲਟੀ ਦੇ ਡੀਨ ਡਾ. ਆਰ. ਕੇ. ਧਵਨ ਦੁਆਰਾ ਉਕਤ ਸੰਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ਾਰਮੇਸੀ ਕੌਂਸਲ ਦੁਆਰਾ ਦਿੱਤੀ ਗਈ ਪ੍ਰਵਾਨਗੀ ਤਹਿਤ ਖ਼ਾਲਸਾ ਯੂਨੀਵਰਸਿਟੀ ਅਧੀਨ ਕਾਲਜ ਆਫ਼ ਫਾਰਮੇਸੀ ਨੂੰ ਪੀ. ਸੀ. ਆਈ. ਨੇ ਸੈਸ਼ਨ 2025-26 ਤੋਂ ਡਿਪਲੋਮਾ ਇਨ ਫਾਰਮੇਸੀ 'ਚ 60 ਸੀਟਾਂ ਲਈ ਦਾਖਲੇ ਲਈ ਹਰੀ ਝੰਡੀ ਦਿੱਤੀ ਹੈ | ਇਸ ਮੌਕੇ ਡਾ. ਧਵਨ ਨੇ ਪੀ. ਸੀ. ਆਈ. ਵਲੋਂ ਉਕਤ ਸੀਟਾਂ ਨੂੰ ਵਧਾਉਣ ਸੰਬੰਧੀ ਦਿੱਤੀ ਮਨਜ਼ੂਰੀ ਲਈ ਧੰਨਵਾਦ ਕਰਦਿਆਂ 'ਵਰਸਿਟੀ ਦੇ ਕੁਲਪਤੀ ਅਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਛੀਨਾ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਫਾਰਮੇਸੀ ਨੂੰ ਪੀ. ਸੀ. ਆਈ. ਵਲੋਂ ਸੈਸ਼ਨ 2025-26 ਤੋਂ 60 ਸੀਟਾਂ ਤੋਂ ਵਧਾ ਕੇ 100 ਕਰਨ ਅਤੇ 10 ਸੀਟਾਂ ਵਾਲੇ ਇਕ ਨਵੇਂ ਫਾਰਮ ਡੀ. (ਪੋਸਟ-ਬੈਕਲੋਰੇਟ) ਪ੍ਰੋਗਰਾਮਾਂ ਲਈ ਵੀ ਪ੍ਰਵਾਨਗੀ ਮਿਲੀ ਹੈ | ਇਸ ਮੌਕੇ ਖ਼ਾਲਸਾ 'ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਅਤੇ ਅਧੀਨ ਸਕੱਤਰ ਡੀ. ਐੱਸ. ਰਟੌਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਊ ਸੈੱਸ ਦੇ ਨਾਂਅ 'ਤੇ ਕਰੋੜਾਂ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂਆਂ... ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋੋਂ ਪਿੰਡ ਏਕਲ ਗੱਡਾ ਵਿਖੇ ਚੁੱਕੀ ਗਈ ਸਵੱਛਤਾ ਸਹੁੰ <br/>
Ad Position 24