08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋੋਂ ਪਿੰਡ ਏਕਲ ਗੱਡਾ ਵਿਖੇ ਚੁੱਕੀ ਗਈ ਸਵੱਛਤਾ ਸਹੁੰ <br/>

Ad Position 21
No active advertisement
ਅਜੀਤ ਡੈਸਕ 23-09-2025
ਮੀਆਂਵਿੰਡ, 22 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਡਪਟੀ ਕਮਿਸ਼ਨਰ ਸ੍ਰੀ ਰਾਹੁਲ ਵਲੋੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛਤਾ ਹੀ ਸੇਵਾ ਮੁਹਿੰਮ 2025 ਤਹਿਤ ਪਿੰਡ ਏਕਲਗੱਡਾ ਬਲਾਕ ਖਡੂਰ ਸਾਹਿਬ ਵਿਖੇ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਹਰ ਸਾਲ ਸਵੱਛਤਾ ਹੀ ਸੇਵਾ ਪੰਦਰਵਾੜਾ ਇਕ ਵੱਖਰੇ ਥੀਮ ਤਹਿਤ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਮੁਹਿੰਮ 2025 ਦਾ ਇਸ ਸਾਲ ਦਾ ਥੀਮ ਸਵੱਛ ਉਤਸਵ ਹੈ ਅਤੇ ਸਵੱਛਤਾ ਹੀ ਸੇਵਾ ਮੁਹਿੰਮ 2025 ਗਤੀਵਿਧੀਆ ਦੇ ਮੁੱਖ ਪੰਜ ਥੀਮ ਹਨ - ਬਲੈਕ ਸਪੋਟ ਗੰਦਗੀ ਵਾਲੀਆ ਥਾਵਾ ਦੀ ਸਫਾਈ, ਜਨਤਕ ਥਾਵਾਂ ਦੀ ਸਾਫ-ਸਫਾਈ, ਸਫਾਈ ਮਿੱਤਰਾ ਸੁਰੱਖਿਆ ਸ਼ਿਵਰ, ਕਲੀਨ ਗ੍ਰੀਨ ਉਤਸਵ, ਜਨ ਜਾਗਰੂਕਤਾ ਪ੍ਰੋਗਰਾਮ | ਇਸ ਮੌਕੇ ਤੇ ਸਰਪੰਚ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਅਤੇ ਸਫਾਈ ਕਰਮੀਆਂ ਵਲੋੋਂ ਇਹ ਪ੍ਰਣ ਲਿਆ ਗਿਆ ਕਿ ਸਭ ਤੋ ਪਹਿਲਾ ਸਫਾਈ ਦੀ ਮੁਹਿੰਮ ਆਪਣੇ ਘਰ ਤੋਂ ਪਰਿਵਾਰ, ਇਲਾਕੇ ਤੋਂ ਪਿੰਡ ਅਤੇ ਕੰਮ ਦੇ ਸਥਾਨ ਤੋੋਂ ਸ਼ੁਰੂ ਕਰਨਗੇ ਅਤੇ ਸਾਡਾ ਸਫਾਈ ਵੱਲ ਚੁੱਕਿਆ ਗਿਆ ਕਦਮ ਭਾਰਤ ਦੇਸ਼ ਨੂੰ ਸਾਫ-ਸੁੱਥਰਾ ਬਣਾਉਣ ਵਿਚ ਸਹਾਇਕ ਹੋਵੇਗਾ | ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਵਿਕਰਮ ਸਿੰਘ ਜੂਨੀਅਰ ਇੰਜੀਨੀਅਰ, ਬਲਦੇਵ ਸਿੰਘ ਬਲਾਕ ਕੋਆਰਡੀਨੇਟਰ ਸਰਪੰਚ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਨੂੰ ਫ਼ਾਰਮੇਸੀ ਕੌਂਸਲ ਆਫ ਇੰਡੀਆ ਵਲੋਂ 'ਡਿਪਲੋਮਾ ਇਨ ਫਾਰਮੇਸੀ' ਕੋਰਸ ਦੀਆਂ 60 ਸੀਟਾਂ ਲਈ ਮਿਲੀ... ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਨੂੰ ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ ਨਾਲ ਜੋੜਨ ਦੀ ਮੰਗ <br/>
Ad Position 24