ਅੰਮਿ੍ਤਸਰ, 23 ਸਤੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਏ ਪਿ੍ੰ. ਬਲਦੇਵ ਸਿੰਘ ਸੰਧੂ ਨੂੰ ਰੋਟਰੀ 'ਚ ਵਧੀਆ ਕਾਰਗੁਜ਼ਾਰੀ ਲਈ 'ਰੋਟਰੀ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਰੋਟਰੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਲ 2025 ਤੋਂ ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਨਾਲ ਜੁੜੇ ਪਿ੍ੰ. ਸੰਧੂ ਸਮੇਂ-ਸਮੇਂ 'ਤੇ ਵਿੱਦਿਅਕ ਅਤੇ ਸਿਹਤ ਵਿਭਾਗ 'ਚ ਕਿਸੇ ਨਾ ਕਿਸੇ ਰੂਪ 'ਚ ਸਹਿਯੋਗ ਕਰਦੇ ਰਹਿੰਦੇ ਹਨ | ਉਨ੍ਹਾਂ ਦੀ ਖਾਸੀਅਤ ਹੈ ਕਿ 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਖ਼ੁਦ ਨੂੰ ਨੌਜਵਾਨ ਦੱਸਦੇ ਹਨ | ਦੂਜੇ ਪਾਸੇ ਪਿ੍ੰ. ਬਲਦੇਵ ਸਿੰਘ ਸੰਧੂ ਨੇ ਉਕਤ ਐਵਾਰਡ ਦੇਣ ਲਈ ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦਾ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਖਰੀ ਸਾਹ ਤੱਕ ਉਹ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਗੇ | ਇਸ ਮੌਕੇ ਜੋਨਲ ਚੇਅਰਮੈਨ ਜਤਿੰਦਰ ਸਿੰਘ, ਸਹਾਇਕ ਗਵਰਨਰ ਅਸ਼ਵਨੀ ਅਵਸਥੀ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਕੇ. ਐੱਸ. ਚੱਠਾ, ਪਰਮਜੀਤ ਸਿੰਘ, ਹਰਦੇਸ਼ ਦਵੇਸਰ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਪਿ੍ੰਸੀਪਲ ਬਲਦੇਵ ਸਿੰਘ ਸੰਧੂ 'ਰੋਟਰੀ ਰਤਨ' ਐਵਾਰਡ ਨਾਲ ਸਨਮਾਨਿਤ <br/>
ਅਜੀਤ ਡੈਸਕ
24-09-2025