07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਆਈ. ਟੀ. ਐੱਮ. ਅੰਮ੍ਰਿਤਸਰ-2026 ’ਚ ਪੰਜਾਬ ਟੂਰਿਜ਼ਮ ਨੇ ਜਿੱਤਿਆ ਸਰਵੋਤਮ ਸੈਰ-ਸਪਾਟਾ ਸਟਾਲ ਦਾ ਪੁਰਸਕਾਰ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਇੰਡੀਆ ਟ੍ਰੈਵਲ ਮਾਰਟ (ਆਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਇੰਡੀਆ ਟ੍ਰੈਵਲ ਮਾਰਟ (ਆਈ. ਟੀ. ਐੱਮ.) ਅੰਮ੍ਰਿਤਸਰ 2026 ਦੇ ਤੀਜੇ ਅਤੇ ਆਖ਼ਰੀ ਦਿਨ ਦੇ ਸਮਾਰੋਹ ’ਚ ਪ੍ਰਦਰਸ਼ਨੀ ਦੇ ਸੈਰ-ਸਪਾਟਾ ਭਾਈਵਾਲਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਪੰਜਾਬ ਟੂਰਿਜ਼ਮ ਨੂੰ ਸਰਵੋਤਮ ਸੈਰ-ਸਪਾਟਾ ਸਟਾਲ, ਗੋਆ ਟੂਰਿਜ਼ਮ ਨੂੰ ਅਧਿਆਤਮਿਕ ਸੈਰ-ਸਪਾਟੇ ਲਈ ਉੱਭਰਦਾ ਟਿਕਾਣਾ, ਰਾਜਸਥਾਨ ਟੂਰਿਜ਼ਮ ਨੂੰ ਸਰਵੋਤਮ ਵਿਰਾਸਤ ਅਤੇ ਸਭਿਆਚਾਰਕ ਸੈਰ-ਸਪਾਟਾ ਪ੍ਰੋਤਸਾਹਨ, ਦਿੱਲੀ ਟੂਰਿਜ਼ਮ ਨੂੰ ਸਰਵੋਤਮ ਸਿਟੀ ਟੂਰਿਜ਼ਮ ਅਨੁਭਵ ਅਤੇ ਇਜਿਪਟ ਏਅਰ ਨੂੰ ਸਰਵੋਤਮ ਏਅਰ ਲਾਈਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਪੰਜਾਬ ਟੂਰਿਜ਼ਮ ਨੇ ਆਪਣੇ ਹੈਰੀਟੇਜ ਸਰਕਟ, ਅਧਿਆਤਮਿਕ ਸੈਰ-ਸਪਾਟਾ ਅਤੇ ਪੇਂਡੂ ਸਭਿਆਚਾਰਕ ਅਨੁਭਵਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ। ਇਸੇ ਤਰ੍ਹਾਂ ਗੋਆ ਟੂਰਿਜ਼ਮ ਨੇ ਸਮੁੰਦਰੀ ਕੰਢਿਆਂ ਤੋਂ ਪਰ੍ਹੇ ਵੈੱਲਨੈੱਸ ਟੂਰਿਜ਼ਮ ਅਤੇ ਹੈਰੀਟੇਜ ਵਾਕ ਦਾ ਪ੍ਰਦਰਸ਼ਨ ਕੀਤਾ, ਰਾਜਸਥਾਨ ਟੂਰਿਜ਼ਮ ਨੇ ਆਪਣੇ ਮਹਿਲਾਂ, ਕਿਲ੍ਹਿਆਂ ਅਤੇ ਮਾਰੂਥਲ ਦੇ ਅਨੁਭਵਾਂ ਨੂੰ ਉਜਾਗਰ ਕੀਤਾ, ਦਿੱਲੀ ਟੂਰਿਜ਼ਮ ਨੇ ਰਾਜਧਾਨੀ ਦੇ ਇਤਿਹਾਸਕ ਸਥਾਨਾਂ ਅਤੇ ਆਧੁਨਿਕ ਸ਼ਹਿਰੀ ਪੇਸ਼ਕਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਇਜਿਪਟ ਏਅਰ ਨੇ ਭਾਰਤ-ਮਿਸਰ ਕਨੈਕਟੀਵਿਟੀ ਨੂੰ ਦਰਸਾਇਆ। ਪ੍ਰਦਰਸ਼ਨੀ ਦੌਰਾਨ ਵਿਸ਼ੇਸ਼ ਬੀ2ਬੀ ਮੀਟਿੰਗ ਸੈਸ਼ਨਾਂ ਨੇ ਟੂਰ ਆਪ੍ਰੇਟਰਾਂ, ਟਰੈਵਲ ਏਜੰਟਾਂ ਅਤੇ ਡੈਸਟੀਨੇਸ਼ਨ ਮੈਨੇਜਮੈਂਟ ਕੰਪਨੀਆਂ ਨੂੰ ਟੂਰਿਜ਼ਮ ਬੋਰਡਾਂ, ਏਅਰਲਾਈਨਾਂ ਅਤੇ ਹੋਸਪਿਟੈਲਿਟੀ ਭਾਈਵਾਲਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਦਿੱਤਾ, ਜਿਸ ਦੇ ਸਿੱਟੇ ਵਜੋਂ ਕਈ ਨਵੇਂ ਵਪਾਰਕ ਸੰਪਰਕ ਅਤੇ ਸਾਂਝੇਦਾਰੀਆਂ ਸਥਾਪਿਤ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਸੀਤਾਰਾਮ ਯੇਚੁਰੀ ਦੀ ਬਰਸੀ ’ਤੇ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ...
Ad Position 24