ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦਾ ਵਫਦ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਤੇ ਜਨਰਲ ਸਕੱਤਰ ਰਕੇਸ਼ ਕੁਮਾਰ ਧਵਨ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੂੰ ਮਿਲਿਆ | ਇਸ ਦੌਰਾਨ ਯੂਨੀਅਨ ਵਲੋਂ ਡੀ. ਈ. ਓ. ਸੈਕੰਡਰੀ ਨਾਲ ਕਮਾਈ ਛੁੱਟੀ ਦਾ ਲਾਭ ਅਧਿਆਪਕਾਂ ਨੂੰ ਕਲੰਡਰ ਸਾਲ ਦੀ ਬਜਾਏ ਕਰਮਚਾਰੀ ਦੀ ਡੇਟ ਆਫ਼ ਜੁਆਈਨਿੰਗ ਤੋਂ ਦੇਣ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਡੀ. ਪੀ. ਆਈ. ਤੋਂ ਅਗਵਾਈ ਮੰਗੀ ਗਈ | ਜਦੋਂ ਵੀ ਨਿਪਟਾਰਾ ਹੋਇਆ ਉਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ ਉਪਰੰਤ ਯੂਨੀਅਨ ਦੇ ਵਫ਼ਦ ਵਲੋਂ ਡੀ. ਈ. ਓ. ਐਲੀਮੈਂਟਰੀ ਨਾਲ ਵੀ ਮਿਸ਼ਨ ਸਮਰੱਥ ਦੀ ਰੈਂਡਮ ਟੈਸਟਿੰਗ ਨੂੰ ਬੇਲੋੜੀ ਕਰਾਰ ਦਿੰਦਿਆਂ ਆਪਣਾ ਪੱਖ ਰੱਖਿਆ ਅਤੇ ਰੈਂਡਮ ਟੈਸਟਿੰਗ ਪ੍ਰਾਇਮਰੀ ਵਿੰਗ ਦੇ ਬੀ. ਆਰ. ਪੀ. ਤੋਂ ਹੀ ਕਰਵਾਉਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਤੋਂ ਇਲਾਵਾ ਐਚ. ਟੀ. ਤੋਂ ਸੀ. ਐਚ. ਟੀ. ਦੀਆਂ ਤਰੱਕੀਆਂ ਜਲਦ ਕਰਨ ਦੀ ਮੰਗ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਦੁਆਰਾ ਮੌਕੇ 'ਤੇ ਪ੍ਰਮੋਟ ਹੋਏ ਹੈੱਡ ਟੀਚਰ ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਗਈ ਅਤੇ ਡੀ ਬਾਰ ਹੋਵੇ ਅਧਿਆਪਕਾਂ ਦੀ ਜਗ੍ਹਾ ਨਵੀਂ ਲਿਸਟ ਨੂੰ ਤੁਰੰਤ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ | ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਹੀ ਯੂਨੀਅਨ ਵਲੋਂ ਇਕ ਅਹਿਮ ਮੀਟਿੰਗ ਕਰਕੇ 5 ਅਕਤੂਬਰ ਨੂੰ ਸਰਕਾਰੀ ਸਕੂਲਾਂ ਦੇ ਸਰਕਾਰੀ ਕਰਨ ਦੀ ਵਰੇਗੰਢ ਲੁਧਿਆਣਾ ਵਿਖੇ ਮਨਾਉਣ ਦੀ ਕਵਾਇਦ ਅਨੁਸਾਰ ਵੱਧ ਤੋਂ ਵੱਧ ਸਾਥੀਆਂ ਨੂੰ ਹਾਜ਼ਰ ਹੋਣ ਦੀ ਬੇਨਤੀ ਕੀਤੀ ਗਈ | ਇਸ ਸਮੇਂ ਗੌਰਮਿੰਟ ਸਕੂਲਜ ਟੀਚਰਜ਼ ਯੂਨੀਅਨ ਪੰਜਾਬ ਦੇ ਸਰਪ੍ਰਸਤ ਬਲਕਾਰ ਵਲਟੋਹਾ, ਜ਼ਿਲ੍ਹਾ ਸਕੱਤਰ ਰਕੇਸ਼ ਧਵਨ, ਸੁਖਚੈਨ ਸਿੰਘ, ਜਸਵੰਤ ਰਾਏ, ਦਿਨੇਸ਼ ਹੁਸ਼ਿਆਰਨਗਰ, ਮੀਤ ਪ੍ਰਧਾਨ ਭੁਪਿੰਦਰ ਸੋਖੀ, ਅਨਿਲ ਪ੍ਰਤਾਪ, ਮੁਖਤਾਰ ਸਿੰਘ ਨਾਰਲੀ, ਧਰਮਿੰਦਰ ਛੀਨਾ, ਸੰਜੀਵ ਕੁਮਾਰ, ਵਰਿੰਦਰ ਕੁਮਾਰ, ਸਟੇਟ ਸਕੱਤਰ ਜਿੰਦਰ ਪਾਇਲਟ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ |