05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੇਨਿਊ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਅੰਮਿ੍ਤ ਰਸ ਗੁਰਮਤਿ ਸਮਾਗਮ' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 19-10-2025

ਅੰਮਿ੍ਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸੇਵਾ ਸੁਸਾਇਟੀ ਬਸੰਤ ਐਵੀਨਿਊ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਪ੍ਰਬੰਧਕ ਕਮੇਟੀ ਗੁ: ਪਾਤਸ਼ਾਹੀ ਛੇਵੀਂ ਵਲੋਂ 'ਅੰਮਿ੍ਤ ਰਸ ਗੁਰਮਤਿ ਸਮਾਗਮ' ਗੁਰਦੁਆਰਾ ਪਾਤਸ਼ਾਹੀ ਛੇਵੀਂ, ਰਣਜੀਤ ਐਵੀਨਿਊ ਏ- ਬੀ ਬਲਾਕ ਵਿਖੇ ਸ਼ਰਧਾ ਉਤਸ਼ਾਹ ਸਹਿਤ ਕਰਵਾਇਆ ਗਿਆ | ਸ਼ਾਮ 4 ਵਜੇ ਤੋਂ ਦੇਰ ਰਾਤ ਤੱਕ ਸਜਾਏ ਗਏ ਇਸ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ, ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਰਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਤੇ ਇਸਤਰੀ ਸਤਿਸੰਗ ਸਭਾ ਬਸੰਤ ਐਵੀਨਿਊ ਦੇ ਜਥਿਆਂ ਵਲੋਂ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗਿਆਨੀ ਪਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ | ਸਟੇਜ ਦਾ ਸੰਚਾਲਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗਿਆਨੀ ਤਰਸੇਮ ਸਿੰਘ ਵਲੋਂ ਕੀਤਾ ਗਿਆ ਤੇ ਰਾਗੀ ਜਥਿਆਂ ਅਤੇ ਗਿਆਨੀ ਪਿੰਦਰਪਾਲ ਸਿੰਘ ਨੂੰ ਨਰਿੰਦਰਪਾਲ ਸਿੰਘ ਪਾਲੀ, ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਮੀਤ ਮੈਨੇਜਰ ਅਜੈ ਸਿੰਘ ਤੇ ਗਿਆਨੀ ਤਰਸੇਮ ਸਿੰਘ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਵਿਚ ਗੁ: ਕਮੇਟੀ ਦੇ ਪ੍ਰਬੰਧਕਾਂ ਤੋਂ ਇਲਾਵਾ ਰਣਜੀਤ ਐਵੀਨਿਊ, ਹਾਊਸਿੰਗ ਬੋਰਡ ਕਾਲੋਨੀ ਸਮੇਤ ਗੁਰੂ ਨਗਰੀ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ | ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਐਂਟੀ ਗੈਂਗਸਟਰ ਸੈੱਲ ਵਲੋਂ 152 ਗ੍ਰਾਮ ਹੈਰੋਇਨ ਤੇ ਪਿਸਤੌਲ ਸਮੇਤ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਰੇਅ ਵੰਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਮਨਾਈ ਦੀਵਾਲੀ
Ad Position 24
No active advertisement