ਅੰਮਿ੍ਤਸਰ, 18 ਅਕਤੂਬਰ (ਰੇਸ਼ਮ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਤੇ ਅਮਨ ਸ਼ਾਂਤੀ ਕਾਇਮ ਰਖਣ ਲਈ ਚਲਾਈ ਗਈ ਵਿਸੇਸ਼ ਮੁਹਿੰਮ ਤਹਿਤ ਐਂਟੀ ਗੈਂਗਸਟਰ ਅਪ੍ਰੇਸ਼ਨ ਸੈੱਲ ਵਲੋਂ ਇਕ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਸ ਪਾਸੋਂ 152 ਗ੍ਰਾਮ ਹੈਰੋਇਨ ਤੇ ਇਕ ਪਿਸਤੌਲ 32 ਬੋਰਡ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ | ਸੈੱਲ ਦੇ ਇੰਚਾਰਜ਼ ਸਬ ਇੰਸ: ਬਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਦੀਪਕ ਉਰਫ ਦੀਪੂ ਵਾਸੀ ਗਲੀ ਘੁਮਿਆਰਾਂ ਵਾਲਾ ਨਵੀਂ ਆਬਾਦੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਏ.ਐੱਸ.ਆਈ ਗੁਰਬੀਰ ਸਿੰਘ ਤੇ ਸਮੇਤ ਪੁਲਿਸ ਪਾਰਟੀ ਜਦੋਂ ਉਹ ਸਰਕੂਲਰ ਰੋਡ ਤੋਂ ਟਰੀਲੀਅਮ ਮਾਲ ਵੱਲ ਜਾ ਰਹੇ ਹਨ ਤਾਂ ਪੁਲਿਸ ਪਾਰਟੀ ਨੇ ਵਿਦਿਆ ਸਾਗਰ ਮਨੋਰੋਗ ਹਸਪਤਾਲ ਦੇ ਗੇਟ ਸਾਹਮਣੇ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਪਹਿਨੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ 'ਚੋਂ ਮੋਮੀ ਲਿਫ਼ਾਫ਼ੇ 'ਚ ਲਪੇਟੀ ਹੋਈ ਕੋਈ ਚੀਜ਼ ਸੁੱਟਣ ਲੱਗਾ ਤਾਂ ਪੁਲਿਸ ਪਾਰਟੀ ਨੇ ਫੁਰਤੀ ਨਾਲ ਉਸਨੂੰ ਕਾਬੂ ਕਰ ਲਿਆ ਗਿਆ | ਉਸਦੀ ਤਲਾਸ਼ੀ ਲੈਣ 'ਤੇ ਹੈਰੋਇਨ ਤੋਂ ਇਲਾਵਾ ਖੱਬੀ ਡਬ ਵਿਚੋਂ ਇਕ ਪਿਸਤੌਲ ਵੀ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਗਿ੍ਫਤਾਰ ਕੀਤੇ ਮੁਲਜ਼ਮ ਖ਼ਿਲਾਫ਼ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਗਿ੍ਫਤਾਰ ਕੀਤੇ ਮੁਲਜ਼ਮ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਜਿਸ ਪਾਸੋਂ ਇਸ ਸੰਬੰਧੀ ਹੋਰ ਪੁਛਗਿੱਛ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਆਦਿ ਦੇ 5 ਮਾਮਲੇ ਦਰਜ ਹਨ |
ਐਂਟੀ ਗੈਂਗਸਟਰ ਸੈੱਲ ਵਲੋਂ 152 ਗ੍ਰਾਮ ਹੈਰੋਇਨ ਤੇ ਪਿਸਤੌਲ ਸਮੇਤ ਮੁਲਜ਼ਮ ਕਾਬੂ <br/>
ਅਜੀਤ ਡੈਸਕ
19-10-2025