ਅੰਮਿ੍ਤਸਰ, 18 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸੁੰਦਰ ਨਗਰ ਬਟਾਲਾ ਰੋਡ ਸਥਿਤ ਵੈਸ਼ਣੋ ਮਾਤਾ ਮੰਦਰ 'ਚ ਮਾਤਾ ਸ਼ਾਰਦਾ ਮਹੇਸ਼ਵਰੀ ਦੀ ਪ੍ਰਧਾਨਗੀ ਹੇਠ ਜਾਗਰਣ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਲਿਆ | ਪੋ੍ਰਗਰਾਮ 'ਚ ਨਸ਼ਾ ਵਿਰੋਧੀ ਸੰਸਥਾ ਦੇ ਚੇਅਰਮੈਨ ਬਾਲਕਿ੍ਸ਼ਨ ਸ਼ਰਮਾ ਨੇ ਵੀ ਮਹਾਂਮਾਈ ਦੇ ਚਰਨਾ 'ਚ ਮੱਥਾ ਟੇਕਿਆ ਅਤੇ ਸਾਰੇ ਦੇਸ਼ ਵਾਸੀਆਂ ਦੀ ਤਰੱਕੀ ਅਤੇ ਸਿਹਤਮੰਦ ਰਹਿਣ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਵਾਰਡ ਨੰਬਰ 18 ਦੇ ਕੌਂਸਲਰ ਰਾਜੇਸ਼ ਸ਼ਰਮਾ, ਅਸ਼ੋਕ ਕੁਮਾਰ, ਅਤੇ ਪ੍ਰੇਮਲਤਾ, ਮਧੂਬਾਲਾ, ਸ਼ਾਮਲੀ, ਆਭਾ, ਰਜਨੀ, ਸੁਸ਼ਮਾ, ਰਾਕੇਸ਼ ਅਤੇ ਇਲਾਕਾ ਨਿਵਾਸੀ ਮੌਜੂਦ ਸਨ |
ਨਸ਼ਾ ਵਿਰੋਧੀ ਸੰਸਥਾ ਦੇ ਚੇਅਰਮੈਨ ਬਾਲਕਿ੍ਸ਼ਨ ਸ਼ਰਮਾ ਨੇ ਜਾਗਰਣ 'ਚ ਹਾਜ਼ਰੀ ਭਰੀ <br/>
ਅਜੀਤ ਡੈਸਕ
19-10-2025