03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਡਕੈਤੀ ਦੇ ਮੁਲਜ਼ਮ ਦਾ ਹੋਇਆ ਪੁਲਿਸ ਮੁਕਾਬਲਾ-ਗੋਲੀ ਵੱਜਣ ਨਾਲ ਮੁਲਜ਼ਮ ਹੋਇਆ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 19-10-2025

ਅੰਮਿ੍ਤਸਰ, 18 ਅਕਤੂਬਰ (ਰੇਸ਼ਮ ਸਿੰਘ)-ਰਣਜੀਤ ਐਵੀਨਿਊ 'ਚ ਹੋਈ ਡਕੈਤੀ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਮੁਲਜ਼ਮ ਦਾ ਪੁਲਿਸ ਨਾਲ ਉਸ ਵੇਲੇ ਮੁਕਾਬਲਾ ਹੋ ਗਿਆ ਜਦੋਂ ਕਿ ਉਸਨੇ ਪੁਲਿਸ ਦਾ ਪਿਸਤੌਲ ਖੋਹ ਕੇ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ ਤੇ ਗੁਥਮੁਥਾ ਹੋਣ ਵੇਲੇ ਗੋਲੀ ਚਲ ਕੇ ਉਸ ਦੀ ਲੱਤ 'ਚ ਲਗੀ ਤੇ ਉਹ ਜ਼ਖ਼ਮੀਂ ਹੋ ਗਿਆ | ਜ਼ਖ਼ਮੀਂ ਹੋਏ ਮੁਲਜ਼ਮ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ | ਮੌਕੇ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਖ਼ਮੀਂ ਹੋਏ ਨੌਜਵਾਨ ਦੀ ਸ਼ਨਾਖਤ ਵਿਕਰਮਜੀਤ ਸਿੰਘ ਉਰਫ਼ ਵਿੱਕੀ (26) ਵਾਸੀ ਮੁਹੱਲਾ ਨਾਨਕਸਰ ਤਰਨ ਤਾਰਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਹ ਘਟਨਾਂ ਬੀਤੀ ਰਾਤ ਦੀ ਹੈ ਜਦੋਂ ਕਿ ਏ. ਐੱਸ. ਆਈ. ਤਰਸੇਮ ਸਿੰਘ ਨੇ ਪੁਲਿਸ ਪਾਰਟੀ ਨਾਲ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਬਾਕੀ ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਗਿ੍ਫ਼ਤਾਰ ਕਰਨ ਲਿਜਾਇਆ ਗਿਆ ਸੀ | ਜਦੋਂ ਪੁਲਿਸ ਪਾਰਟੀ ਰਣਜੀਤ ਐਵੀਨਿਊ ਵਿਖੇ ਪੁੱਜੀ ਤਾਂ ਮੁਲਜ਼ਮ ਨੇ ਪਿਸ਼ਾਬ ਕਰਨ ਦੀ ਇਜਾਜ਼ਤ ਮੰਗੀ | ਪੁਲਿਸ ਪਾਰਟੀ ਵਲੋਂ ਉਸ ਨੂੰ ਇਕ ਪਾਸੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਅਚਾਨਕ ਏ. ਐੱਸ. ਆਈ. ਦਾ ਸਰਵਿਸ ਰਿਵਾਲਵਰ ਖੋਹ ਲਿਆ ਕਿ ਲੱਕ ਦੀ ਡੋਰੀ ਨਾਲ ਬੰਨਿ੍ਹਆ ਹੋਇਆ ਸੀ | ਅਤੇ ਏ.ਐੱਸ.ਆਈ ਨਾਲ ਝੜਪ ਦੌਰਾਨ ਇਕ ਗੋਲੀ ਚੱਲੀ ਜੋ ਸੜਕ 'ਤੇ ਲਗੀ ਤੇ ਦੁਬਾਰਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਉਸਦੀ ਸੱਜੀ ਲੱਤ 'ਤੇ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਹ ਮਾਮਲਾ 7 ਅਕਤੂਬਰ ਦੀ ਰਾਤ ਦਾ ਹੈ ਜਦੋਂ ਕਿ ਪੁਲਿਸ ਵਰਗੀਆਂ ਪੱਗਾਂ ਬੰਨ੍ਹ ਕੇ ਅੱਧੀ ਦਰਜਨ ਦੇ ਕਰੀਬ ਲੁਟੇਰਿਆਂ ਨੇ ਰਾਜਬੀਰ ਸਿੰਘ ਦੇ ਘਰ ਡਕੈਤੀ ਕੀਤੀ ਸੀ ਤੇ ਨਕਦੀ ਤੋਂ ਇਲਾਵਾ ਸੋਨੇ ਦੇ ਗਹਿਣੇ ਵੀ ਲੁੱਟ ਲਏ ਸਨ | ਇਸ ਉਪਰੰਤ ਬੀਤੇ ਦਿਨ ਹੀ ਹਿਮਾਚਲ ਪ੍ਰਦੇਸ਼ ਅਤੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਇਲਾਕਿਆਂ ਤੋਂ ਜ਼ਖ਼ਮੀਂ ਹੋਏ ਮੁਲਜ਼ਮ ਤੋਂ ਇਲਾਵਾ ਜਤਿੰਦਰ ਸਿੰਘ ਉਰਫ਼ ਸਿੰਮੂ, ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਵੀ ਗਿ੍ਫਤਾਰ ਕੀਤਾ ਸੀ ਤੇ ਉਨ੍ਹਾਂ ਪਾਸੋਂ ਤਿੰਨ ਪਿਸਤੌਲ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਸ੍ਰੀ ਸਿਰੀਵੇਨੇਲਾ ਏ. ਡੀ. ਸੀ. ਪੀ. ਤੇ ਏ. ਸੀ. ਪੀ. ਰਿਸ਼ਭ ਭੋਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ 'ਚ ਮਨਾਏ ਦੀਵਾਲੀ ਤਿਉਹਾਰ ਮੌਕੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਇਕ 32 ਬੋਰ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਮੇਤ 3 ਦੋਸ਼ੀ ਗਿ੍ਫਤਾਰ
Ad Position 24
No active advertisement