ਜੇਠੂਵਾਲ, 18 ਅਕਤਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਲਜ ਜੇਠੂਵਾਲ 'ਚ ਨਰਸਿੰਗ ਵਿਭਾਗ ਵਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾ ਦੇ ਵੱਖ-ਵੱਖ ਮੁਕਾਬਲੇ ਕਰਵਾਏ, ਜਿਨ੍ਹਾਂ 'ਚ ਮਹਿੰਦੀ ਡਿਜ਼ਾਈਨਿੰਗ, ਰੰਗੋਲੀ ਮੇਕਿੰਗ, ਕੈਂਡਲ ਡੈਕੋਰੇਸ਼ਨ ਅਤੇ ਪੋਟ ਡੈਕੋਰੇਸ਼ਨ ਸਮੇਤ ਹੋਰ ਮੁਕਾਬਲੇ ਸਮੇਂ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਵਲੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਕਾਲਜ ਦੇ ਚੇਅਰਮੈਨ ਡਾ. ਐੱਮ.ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜੇ.ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸ੍ਰੀ ਸੂਰਯਾ ਪ੍ਰਕਾਸ਼ ਆਨੰਦ, ਐਡਮਿਨਿਸਟ੍ਰੇਟਰ ਮਿਸ ਰੇਨੂ ਠਾਕੁਰ, ਪਿ੍ੰ: ਰਚਨਾ ਕੁਮਾਰੀ ਅਤੇ ਡਾ. ਕਵਲਬੀਰ ਕੌਰ , ਵਾਇਸ ਪਿ੍ੰ: ਰਮਨਜੀਤ ਕੌਰ ਸੋਹਲ, ਊਸ਼ਾ ਸਰੀਨ ਆਦਿ ਵਲੋਂ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਪਿ੍ਅੰਕਾ, ਮਨਦੀਪ ਕੌਰ, ਰੁਪਨਦੀਪ ਕੌਰ, ਹਰਮਨ, ਅਰਪਨਜੋਤ ਕੌਰ, ਕੋਮਲਪ੍ਰੀਤ ਕੌਰ, ਪੁਨਰ, ਹਰਮਨਜੋਤ ਕੌਰ, ਰਮਨਦੀਪ ਕੌਰ, ਸਰਨਦੀਪ ਕੌਰ, ਸਿਮਰਨਜੀਤ ਕੌਰ, ਨਿਧੀ, ਅੰਜਲੀ, ਸ਼ਵੈਤਾ, ਸੁਖਸਰਨ ਕੌਰ, ਰੀਤੂ ਕਾਲੀਆ, ਹਰਪ੍ਰੀਤ ਕੌਰ, ਬਲਜੀਤ ਕੌਰ, ਸਰੁਚੀਪਾਲ, ਰਮਿੰਦਰਜੀਤ ਕੌਰ, ਜੋਤੀ ਬਾਲਾ, ਜਗਰੂਪ ਕੌਰ, ਸੋਨਲ ਮਹਾਜਨ, ਸ਼ੈਲੀ ਸ਼ਰਮਾ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਆਦਿ ਸ਼ਾਮਿਲ ਸਨ |
ਆਨੰਦ ਕਾਲਜ ਜੇਠੂਵਾਲ 'ਚ ਮਨਾਏ ਦੀਵਾਲੀ ਤਿਉਹਾਰ ਮੌਕੇ ਮੁਕਾਬਲੇ ਕਰਵਾਏ <br/>
ਅਜੀਤ ਡੈਸਕ
19-10-2025