17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ.ਸ.ਸ. ਸਕੂਲ ਮਹਿਲ ਜੰਡਿਆਲਾ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਸਾਇੰਸ ਮੁਕਾਬਲੇ ਵਿਚ ਦੂਜੀ ਪੁਜ਼ੀਸ਼ਨ ਕੀਤੀ ਹਾਸਿਲ <br/>

Ad Position 21
No active advertisement
ਅਜੀਤ ਡੈਸਕ 01-11-2025
ਚੇਤਨਪੁਰਾ, 31 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਬੀਤੇ ਦਿਨੀ 'ਨੈਸ਼ਨਲ ਸਾਇੰਸ ਸੈਂਟਰ' ਦੁਆਰਾ ਆਯੋਜਿਤ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਕੰਪੀਟੀਸ਼ਨ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਦੇ ਵਿਦਿਆਰਥੀਆਂ ਦੀ ਟੀਮ ਦੁਆਰਾ ਜ਼ਿਲ੍ਹਾ ਪੱਧਰ 'ਤੇ ਦੂਜੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਤੋਂ ਇਲਾਵਾ 2100 ਰੁਪਏ ਨਗਦ ਇਨਾਮ ਵੀ ਹਾਸਲ ਕੀਤਾ ਹੈ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਸੁਸ਼ਮਾ ਸ਼ਰਮਾ ਨੇ ਦੱਸਿਆ ਕਿ ਇਸ ਟੀਮ ਵਲੋਂ ਬਲਾਕ ਲੈਵਲ 'ਤੇ ਵੀ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ | ਪਿ੍ੰਸੀਪਲ ਸ਼੍ਰੀਮਤੀ ਸੁਸ਼ਮਾ ਸ਼ਰਮਾ ਦੁਆਰਾ ਜੇਤੂ ਟੀਮ ਅਤੇ ਗਾਈਡ ਅਧਿਆਪਕ ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਸਕੂਲ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਪ੍ਰਵੀਨ ਕੌਰ, ਲੈਕਚਰਾਰ ਰਾਜਵਿੰਦਰ ਪਾਲ ਸਿੰਘ, ਬੇਅੰਤ ਕੌਰ, ਸਾਇੰਸ ਮਿਸਟ੍ਰੈਸ ਗੁਰਪ੍ਰੀਤ ਕੌਰ, ਮੈਡਮ ਪਿ੍ਅੰਕਾ, ਮੈਡਮ ਰਿੰਕੀ, ਸਰਬਜੀਤ ਕੌਰ, ਬਲਜੀਤ ਕੌਰ, ਅਭੈ ਸਿੰਘ ਤੇ ਕਲਰਕ ਸੰਦੀਪ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ, ਨੌਰੰਗਪੁਰ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਚੋਣ-ਤਰਸੇਮ ਸਿੰਘ ਗਿੱਲ ਪ੍ਰਧਾਨ ਬਣੇ <... ਅਗਲੀ ਖ਼ਬਰ 11 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮਿ੍ਤਸਰ ਵਲੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਦੀ ਹੋਈ ਚੋਣ <br/>
Ad Position 24