17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਏਅਰਪੋਰਟ ਡਾਇਰੈਕਟਰ ਅਨੀਰੁੱਧ ਕੁਮਾਰ ਸ਼ਰਮਾ ਨੇ ਲਹਿਰਾਇਆ ਤਿਰੰਗਾ

ਅਜਨਾਲਾ, ਰਾਜਾਸਾਂਸੀ, 16 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ਡਾਇਰੈਕਟਰ ਸ੍ਰੀ ਅਨੀਰੁੱਧ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਅਜਨਾਲਾ, ਰਾਜਾਸਾਂਸੀ, 16 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ਡਾਇਰੈਕਟਰ ਸ੍ਰੀ ਅਨੀਰੁੱਧ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸਮਾਗਮ ਦੌਰਾਨ ਸੀ . ਆਈ.ਐੱਸ. ਐੱਫ਼. ਦੇ ਸੀਨੀਅਰ ਕਮਾਡੈਂਟ ਤੁਸ਼ਾਰ ਡੀ. ਸਖਾਰੇ, ਹਵਾਈ ਅੱਡੇ ਦੇ ਅਧਿਕਾਰੀ, ਸੀ.ਆਈ.ਐੱਸ.ਐੱਫ਼. ਜਵਾਨ, ਵੱਖ-ਵੱਖ ਏਜੰਸੀਆਂ ਦੇ ਨੁਮਾਇੰਦੇ ਅਤੇ ਕਰਮਚਾਰੀ ਹਾਜ਼ਰ ਰਹੇ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦੇਸ਼ ਭਗਤੀ ਦੇ ਗੀਤਾਂ, ਨਾਚ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਅਤੇ ਜੋਸ਼ ਭਰਪੂਰ ਬਣਾ ਦਿੱਤਾ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਸੀ.ਆਈ.ਐੱਸ.ਐੱਫ਼ ਡੌਗ ਸਕੁਆਡ ਦੀ ਸ਼ਾਨਦਾਰ ਪੇਸ਼ਕਾਰੀ ਰਹੀ। ਸਿਖਲਾਈ ਪ੍ਰਾਪਤ ਕੁੱਤਿਆਂ ਨੇ ਆਪਣੀ ਟ੍ਰੇਨਿੰਗ, ਅਨੁਸ਼ਾਸਨ, ਫੁਰਤੀ ਅਤੇ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੀ ਮੌਜੂਦ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਅਤੇ ਤਾੜੀਆਂ ਨਾਲ ਹੌਸਲਾ ਵਧਾਇਆ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬੀ. ਬੀ. ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ ਵਲੋਂ ਸਮਾਗਮ
Ad Position 24