10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਅੱਗ ਦੇ ਤੇਜ਼ ਭਾਬੜਾਂ ਨੇ ਪਰਾਲ਼ੀ ਦੀਆਂ ਗੱਠਾਂ ਨੂੰ ਲਪੇਟ ਵਿਚ ਲਿਆ, 4500 ਗੱਠਾ ਸੜ ਕੇ ਸੁਆਹ

ਹਰੀਕੇ ਪੱਤਣ (ਤਰਨ ਤਾਰਨ), 10 ਨਵੰਬਰ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਮਰਹਾਣਾ- ਬੁਰਜ ਦੇਵਾ ਸਿੰਘ ਸੜਕ 'ਤੇ ਭੱਠੇ...

Ad Position 21
No active advertisement
ਅਜੀਤ ਡੈਸਕ 10-11-2026

ਹਰੀਕੇ ਪੱਤਣ (ਤਰਨ ਤਾਰਨ), 10 ਨਵੰਬਰ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਮਰਹਾਣਾ- ਬੁਰਜ ਦੇਵਾ ਸਿੰਘ ਸੜਕ 'ਤੇ ਭੱਠੇ ਸਾਹਮਣੇ ਪਰਾਲੀ ਦੀਆਂ ਗੱਠਾ ਨੂੰ ਅੱਗ ਲੱਗ ਜਾਣ ਕਾਰਨ ਮਾਲਕ ਦਾ 47 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪੀੜਤ ਵਿਅਕਤੀ ਨੇ ਕਿਹਾ ਕਿ ਇਹ ਘਟਨਾ ਨੇੜਲੇ ਖੇਤ ਮਾਲਕ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਕਾਰਨ ਵਾਪਰੀ ਹੈ।

ਇਸ ਸੰਬੰਧੀ ਪੀੜਤ ਵਿਅਕਤੀ ਬਾਗੀਚਾ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਬਲਖੰਡੀ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਮੇਰਾ ਬਿੱਗ ਬੇਲਰ ਦਾ ਕੰਮ ਕਾਰ ਹੈ ਜਿਸ ਲਈ ਪਿੰਡ ਮਰਹਾਣਾ ਵਿਖੇ ਸਵਾ ਕਿਲਾ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦੀਆਂ ਗੱਠਾ ਸਟੋਰ ਕੀਤੀਆਂ ਸਨ ਜੋ ਕਿ ਅਕਤੂਬਰ ਮਹੀਨੇ ਤੋਂ ਹੁਣ ਤੱਕ 4500 ਗੱਠਾ ਸਟੋਰ ਸਨ ਜਿਨ੍ਹਾਂ ਦਾ ਵਜ਼ਨ 22500 ਕੁਇੰਟਲ ਸੀ ਨੂੰ 8 ਨਵੰਬਰ ਰਾਤ ਨੂੰ ਨੇੜਲੇ ਖੇਤ ਵਾਲੇ ਨੇ ਪਰਾਲ਼ੀ ਨੂੰ ਅੱਗ ਲਾ ਦਿੱਤੀ ਜਿਸਨੇ ਸਾਡੀ ਪਰਾਲ਼ੀ ਦੀਆਂ ਗੱਠਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਤੇਜ਼ ਅੱਗ ਦੇ ਭਾਂਬੜਾਂ ਨੇ ਪਰਾਲ਼ੀ ਨੂੰ ਸਾੜ ਕੇ ਸੁਆਹ ਕਰ ਦਿੱਤਾ।

ਬਾਗੀਚਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ 47 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਦਰਖ਼ਾਸਤ ਦੇ ਦਿੱਤੀ ਹੈ। ਬਾਗੀਚਾ ਸਿੰਘ ਨੇ ਕਿਹਾ ਕਿ ਸੰਨ 2008 ਵਿਚ ਫੋਜ ਵਿਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ ਹੈ ਤੇ ਸਰਕਾਰ ਵਲੋਂ ਪੰਜਾਬ ਸੂਬੇ ਨੂੰ ਪ੍ਰਦੂਸ਼ਿਤ ਮੁਕਤ ਕਰਨ ਦੇ ਉਪਰਾਲੇ ਤਹਿਤ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਕਰੋੜਾਂ ਰੁਪਏ ਮਸ਼ੀਨਰੀ ਤੇ ਖ਼ਰਚ ਕੇ ਪੰਜਾਬ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿਚ ਸਹਿਯੋਗ ਦੇ ਰਹੇ ਹਨ। ਪ੍ਰੰਤੂ ਅੱਗ ਲੱਗਣ ਕਾਰਨ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਕਿਉਂਕਿ ਇਸ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦਾ ਕਰਜ਼ਾ ਵੀ ਸਾਡੇ ਸਿਰ ਤੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

Ad Position 22
No active advertisement
ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਅੱਜ ਜੈਤੋ ਵਿਖੇ ਵਪਾਰੀਆਂ ਨਾਲ ਕਰਨਗੇ ਸਿੱਧਾ ਰਾਬਤਾ
Ad Position 24