ਡਾ . ਗ੍ਰੇਸ ਪਿੰਟੋ ਦਾ ਵਕਾਰੀ ‘ ਐਜੂਕੇਸ਼ਨ ਲੌਰੀਏਟ ਐਵਾਰਡ 2026’ ਨਾਲ ਸਨਮਾਨ
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਗਰੁੱਪ ਆਫ ਸਕੂਲਜ਼ ਸੰਸਥਾ ਨੂੰ ਐਜੂਕੇਸ਼ਨ ਵਰਲਡ ਐਵਾਰਡਸ-2026’ ਵਿਚ ਵਿੱਦਿਅਕ ਉੱਤਮਤਾ ਵਿਚ ਆਪਣੇ ਸ਼ਾਨਦਾਰ ਯੋਗਦਾਨ ਲਈ ਨੂੰ ਵੱਕਾਰੀ ਸਨਮਾਨ ਮਿਲਿਆ ਹੈ। ਇਸ ਦੌਰਾਨ ਰਾਯਨ ਗਰੁੱਪ ਆਫ ਸਕੂਲਜ਼ ਦੀ ਮੈਨੇਜਿੰਗ ਡਾਇਰੈਕਟਰ ਡਾ.
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਗਰੁੱਪ ਆਫ ਸਕੂਲਜ਼ ਸੰਸਥਾ ਨੂੰ ਐਜੂਕੇਸ਼ਨ ਵਰਲਡ ਐਵਾਰਡਸ-2026’ ਵਿਚ ਵਿੱਦਿਅਕ ਉੱਤਮਤਾ ਵਿਚ ਆਪਣੇ ਸ਼ਾਨਦਾਰ ਯੋਗਦਾਨ ਲਈ ਨੂੰ ਵੱਕਾਰੀ ਸਨਮਾਨ ਮਿਲਿਆ ਹੈ। ਇਸ ਦੌਰਾਨ ਰਾਯਨ ਗਰੁੱਪ ਆਫ ਸਕੂਲਜ਼ ਦੀ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਨੂੰ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ, ਅਟੁੱਟ ਵਚਨਬੱਧਤਾ ਅਤੇ ਭਾਰਤ ਵਿਚ ਗੁਣਵੱਤਾਪੂਰਨ ਸਿੱਖਿਆ ਨੂੰ ਅੱਗੇ ਵਧਾਉਣ ਵਿਚ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਲਈ ਵਕਾਰੀ ‘ਐਜੂਕੇਸ਼ਨ ਲੌਰੀਏਟ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਯਨ ਗਰੁੱਪ ਆਫ ਸਕੂਲਜ਼ ਨੂੰ ‘ਭਾਰਤ ਦੇ ਸਭ ਤੋਂ ਸਤਿਕਾਰਤ ਐਜੂਕੇਸ਼ਨ ਬ੍ਰਾਂਡ’ ਵਜੋਂ ਮਾਨਤਾ ਦਿੱਤੀ ਗਈ। ਇਹ ਮੌਕਾ ਉਦੋਂ ਹੋਰ ਵੀ ਖਾਸ ਹੋ ਗਿਆ, ਜਦੋਂ ਰਾਯਨ ਗਰੁੱਪ ਦੇ 75 ਤੋਂ ਵੱਧ ਸਕੂਲਾਂ ਨੂੰ ਇਸੇ ਵਕਾਰੀ ਮੰਚ ‘ਤੇ ਸ਼ਹਿਰ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਿੱਖਿਆ ਦੇ ਖੇਤਰ ਵਿਚ ਉੱਤਮਤਾ ਲਈ ਸਨਮਾਨਿਤ ਕੀਤਾ ਗਿਆ।