ਰਾਮ ਜਾਨਕੀ ਮੰਦਰ ਸੁਲਤਾਨਵਿੰਡ ਵਿਖੇ ਮਨਾਇਆ ਗੁਰੂ ਵਰਧਨ ਪੂਜਾ ਦਿਵਸ
ਸੁਲਤਾਨਵਿੰਡ, 9 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਸ਼ੁਭਾਸ਼ ਕਾਲੋਨੀ ਵਿਖੇ ਸਥਿਤ ਰਾਮ ਜਾਨਕੀ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਦੀ ਰਹਿਨੁਮਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਵਰਧਨ ਪੂਜਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮ ਵਿਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ।
ਸੁਲਤਾਨਵਿੰਡ, 9 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਸ਼ੁਭਾਸ਼ ਕਾਲੋਨੀ ਵਿਖੇ ਸਥਿਤ ਰਾਮ ਜਾਨਕੀ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਦੀ ਰਹਿਨੁਮਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਵਰਧਨ ਪੂਜਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮ ਵਿਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮੰਦਰ ਵਿਖੇ ਪੂਜਾ-ਅਰਚਨਾ ਕੀਤੀ ਗਈ । ਇਸ ਮੌਕੇ ਪਹੁੰਚੇ ਸਾਧੂ-ਸੰਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੰਗਤਾਂ ਵਲੋਂ ਸ਼ਰਧਾ ਨਾਲ ਸੇਵਾ ਕਰਦਿਆਂ ਕੜਾਹ ਪੂੜੀਆਂ ਦਾ ਲੰਗਰ ਤਿਆਰ ਕਰਕੇ ਆਈਆਂ ਹੋਈਆਂ ਸੰਗਤਾਂ ਅਤੇ ਸਾਧੂ-ਸੰਤਾਂ ਨੂੰ ਛਕਾਇਆ ਗਿਆ। ਇਸ ਮੌਕੇ ਗੱਦੀਨਸ਼ੀਨ ਮਹਾਰਾਜ ਰਾਮ ਧਨੀਦਾਸ ਜੀ ਨੇ ਦੱਸਿਆ ਕਿ ਗੁਰੂ ਵਰਦਨ ਪੂਜਾ ਦਿਵਸ ਹਰ ਸਾਲ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਵਾਲਾ ਮਾਹੌਲ ਬਣਿਆ ਰਿਹਾ।