08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਾਕਿ ਦੇ ਤਰਬੇਲਾ ਡੈਮ ’ਚ ਸੁਰੱਖਿਆ ਬੰਨ੍ਹ ਟੁੱਟਣ ਕਾਰਨ ਪਾਣੀ ਭਰਿਆ

ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਤਰਬੇਲਾ ਡੈਮ ਦੇ ਟੀ-5 ਹਾਈਡਰੋਪਾਵਰ ਪ੍ਰੋਜੈਕਟ ’ਤੇ ਅੱਜ ਸੁਰੱਖਿਆ ਬੰਨ੍ਹ ਟੁੱਟਣ ਕਾਰਨ ਵੱਡੀ ਮਾਤਰਾ ’ਚ ਪਾਣੀ ਸੁਰੰਗ ਨੰਬਰ 5 ਅੰਦਰ ਦਾਖ਼ਲ ਹੋ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਉਸਾਰੀ ਦਾ ਕੰਮ ਅਣਮਿਥੇ ਸਮੇਂ ਲਈ ਰੋਕ ਦਿੱਤਾ ਹੈ।

Ad Position 21
No active advertisement
ਤਰਬੇਲਾ ਡੈਮ ’ਚ ਸੁਰੱਖਿਆ ਬੰਨ੍ਹ ਟੁੱਟਣ ਕਾਰਨ ਵੱਡੀ ਮਾਤਰਾ ’ਚ ਪਾਣੀ ਸੁਰੰਗ ਅੰਦਰ ਦਾਖ਼ਲ ਹੁੰਦਾ ਹੋਇਆ। ਤਸਵੀਰ ਬਾਹੀਂ : ਸੁਰਿੰਦਰ ਕੋਛੜ 10-11-2026
ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਤਰਬੇਲਾ ਡੈਮ ਦੇ ਟੀ-5 ਹਾਈਡਰੋਪਾਵਰ ਪ੍ਰੋਜੈਕਟ ’ਤੇ ਅੱਜ ਸੁਰੱਖਿਆ ਬੰਨ੍ਹ ਟੁੱਟਣ ਕਾਰਨ ਵੱਡੀ ਮਾਤਰਾ ’ਚ ਪਾਣੀ ਸੁਰੰਗ ਨੰਬਰ 5 ਅੰਦਰ ਦਾਖ਼ਲ ਹੋ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਉਸਾਰੀ ਦਾ ਕੰਮ ਅਣਮਿਥੇ ਸਮੇਂ ਲਈ ਰੋਕ ਦਿੱਤਾ ਹੈ। ਸਿੰਧੂ ਨਦੀ ’ਤੇ ਮਿੱਟੀ ਅਤੇ ਪੱਥਰਾਂ ਨਾਲ ਬਣਾਇਆ ਜਾ ਰਿਹਾ ਵਿਸ਼ਾਲ ਤਰਬੇਲਾ ਡੈਮ ਪਾਕਿ ਦੇ ਸਵਾਬੀ ਤੇ ਹਰੀਪੁਰ ਜ਼ਿਲ੍ਹਿਆਂ ’ਚ ਸਥਿਤ ਹੈ। ਤਰਬੇਲਾ 5ਵਾਂ ਐਕਸਟੈਨਸ਼ਨ ਹਾਈਡਰੋਪਾਵਰ ਪ੍ਰੋਜੈਕਟ ਡੈਮ ਦੀ ਬਿਜਲੀ ਉਤਪਾਦਨ ਸਮਰੱਥਾ 4,888 ਮੈਗਾਵਾਟ ਤੋਂ ਵਧਾ ਕੇ 6,418 ਮੈਗਾਵਾਟ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਮਈ 2021 ’ਚ ਵਾਪਡਾ ਨੇ ਇਸ ਦੇ ਸਿਵਲ ਕੰਮਾਂ ਦਾ 35 ਕਰੋੜ 46 ਲੱਖ ਡਾਲਰ ਦਾ ਠੇਕਾ ਚੀਨ ਦੀ ਪਾਵਰ ਕੰਸਟਰੱਕਸ਼ਨ ਕਾਰਪੋਰੇਸ਼ਨ ਆਫ਼ ਚਾਈਨਾ ਲਿਮਟਿਡ ਨੂੰ ਦਿੱਤਾ ਸੀ। ਪ੍ਰੋਜੈਕਟ ਦੀ ਕੁੱਲ ਮਨਜ਼ੂਰਸ਼ੁਦਾ ਲਾਗਤ 80.7 ਕਰੋੜ ਡਾਲਰ ਹੈ। ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਿਟੀ (ਵਾਪਡਾ) ਵਲੋਂ ਜਾਰੀ ਬਿਆਨ ਅਨੁਸਾਰ ਦੂਜੇ ਬੈਂਚ ਕਨੈਕਟਿੰਗ ਟਨਲ ਦੀ ਖੁਦਾਈ ਦੌਰਾਨ ਇਕ ਕਮਜ਼ੋਰ ਚਟਾਨ ਦੇ ਡਿੱਗਣ ਕਾਰਨ ਇਨਟੇਕ ਪਿਟ ’ਚੋਂ ਪਾਣੀ ਸੁਰੰਗ ਅਤੇ ਪਾਵਰ-ਹਾਊਸ ਖੇਤਰ ‘ਚ ਦਾਖ਼ਲ ਹੋ ਗਿਆ ਸੀ। ਵਾਪਡਾ ਨੇ ਸਪਸ਼ਟ ਕੀਤਾ ਕਿ ਇਨਟੇਕ ਪਿਟ ’ਚੋਂ ਪਾਣੀ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ ਹੈ ਅਤੇ ਨਿਰਮਾਣ ਅਧੀਨ ਪਾਵਰ-ਹਾਊਸ ’ਚੋਂ ਪਾਣੀ ਬਾਹਰ ਕੱਢਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮੰਤਰੀ ਈਟੀਓ ਨੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਦੀਵੇ ਜਗਾ ਕੇ ਮਨਾਈ ਦੀਵਾਲੀ ਅਗਲੀ ਖ਼ਬਰ ਰਾਮ ਜਾਨਕੀ ਮੰਦਰ ਸੁਲਤਾਨਵਿੰਡ ਵਿਖੇ ਮਨਾਇਆ ਗੁਰੂ ਵਰਧਨ ਪੂਜਾ ਦਿਵਸ
Ad Position 24