ਚੰਡੀਗੜ੍ਹ, 10 ਨਵੰਬਰ- ਪੰਜਾਬ ਕਾਂਗਰਸ ਦੀਆਂ ਬੈਠਕਾਂ ਤੋਂ ਬਾਅਦ ਪ੍ਰਧਾਨ ਪਰਗਟ ਸਿੰਘ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪਰਗਟ ਸਿੰਘ ਨੇ ਕਿਹਾ ਕਿ 4 ਤਾਰੀਕ ਨੂੰ ਸੰਗਰੂਰ ਤੋਂ ਅਸੀਂ ਇਨਸਾਫ਼ ਰੈਲੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਤਰ੍ਹਾਂ ਦਾ ਇਨਸਾਫ ਮੰਗ ਰਿਹਾ ਹੈ, ਕੱਲ੍ਹ ਤੋਂ ਅਸੀਂ ਇੰਟਰੈਕਸ਼ਨ ਸ਼ੁਰੂ ਕਰਨ ਲੱਗੇ ਹਾਂ, ਲੀਡਰ ਵੱਖ-ਵੱਖ ਥਾਵਾਂ 'ਤੇ ਜਾਣਗੇ। 12 ਤਰੀਕ ਤੋਂ ਚਰਨਜੀਤ ਚੰਨੀ ਰੈਲੀ ਸ਼ੁਰੂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਰੀ ਲੀਡਰਸ਼ਿਪ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਸੁਨੇਹਾ ਦੇਵੇਗੀ ਅਤੇ ਪੰਜਾਬੀਆਂ ਨੂੰ ਸੁਚੇਤ ਕਰੇਗੀ। ਸਭ ਤੋਂ ਵੱਧ ਮੈਡੀਕਲ ਡਰੱਗ ਗੁਜਰਾਤ ਤੋਂ ਆਉਂਦਾ ਹੈ, ਕਿਸਾਨੀ ਸਾਡੀ ਰੀੜ੍ਹ ਦੀ ਹੱਡੀ ਹੈ, ਸਾਡੇ ਵਿਰਸੇ ਦਾ ਹਿੱਸਾ ਹੈ ਅਤੇ ਅਸੀਂ ਓਨ੍ਹਾਂ ਨੂੰ ਠੀਕ ਪਾਸੇ ਲਿਜਾਣ ਲਈ ਕੰਮ ਕਰਾਂਗੇ।