ਚੇਤਨਪੁਰਾ, 1 ਨਵੰਬਰ ( ਸ਼ਰਨਜੀਤ ਸਿੰਘ ਗਿੱਲ)- ਕਾਮਰੇਡ ਸੋਹਨ ਸਿੰਘ ਜੋਸ਼ ਦੇ ਨਗਰ ਚੇਤਨਪੁਰਾ ਵਿਖੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰਾਇਮਰੀ ਹੈਲਥ ਸੈਂਟਰ (ਅੱਠ ਬੈੱਡਾਂ ਵਾਲਾ ਛੋਟਾ ਹਸਪਤਾਲ) ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਪੰਜਾਬ ਦਿਵਸ ਮੌਕੇ ਵਧਾਈਆਂ ਸਾਂਝੀਆਂ ਕਰਦਿਆਂ ਸਿਹਤਮੰਦ ਪੰਜਾਬ ਦਾ ਨਾਅਰਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਹੈ ਕਿ ਇਸ ਸਿਹਤ ਕੇਂਦਰ ਦੇ ਬਣਨ ਨਾਲ ਇਲਾਕੇ ਦੇ ਕਈ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ, ਲੋਕ ਇੱਥੋਂ ਨੇੜਿਓਾ ਹੀ ਸਿਹਤ ਸਹੂਲਤਾਂ ਦਾ ਫਾਇਦਾ ਉਠਾ ਸਕਣਗੇ | ਵਿਧਾਇਕ ਧਾਲੀਵਾਲ ਨੇ ਅੱਗੇ ਦੱਸਿਆ ਕਿ ਇਕ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਇਸ ਸਿਹਤ ਕੇਂਦਰ ਦੇ ਕੰਮ ਨੂੰ ਕੁਝ ਹੀ ਮਹੀਨਿਆਂ ਵਿਚ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਬਾਬਾ ਪ੍ਰਭਜੀਤ ਸਿੰਘ ਕਾਰ ਸੇਵਾ ਵਾਲੇ, ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਰਪੰਚ ਜਸਬੀਰ ਸਿੰਘ ਰਾਜਾ ਚੇਤਨਪੁਰਾ, ਮਲਕੀਤ ਸਿੰਘ ਮਾਛੀਨੰਗਲ, ਸਰਪੰਚ ਜਸਬੀਰ ਸਿੰਘ ਜੱਸ ਸੰਤੂਨੰਗਲ, ਬਾਬਾ ਬਲਜੀਤ ਸਿੰਘ ਕੰਦੋਵਾਲੀ, ਸਰਪੰਚ ਹਰਪ੍ਰੀਤ ਸਿੰਘ ਕੰਦੋਵਾਲੀ, ਸਰਪੰਚ ਰਵੇਲ ਸਿੰਘ ਪਠਾਣ ਨੰਗਲ, ਡਾ: ਇਕਬਾਲ ਸਿੰਘ ਪਠਾਣ ਨੰਗਲ, ਅਮਰੀਕ ਸਿੰਘ ਪਠਾਨ ਨੰਗਲ, ਐੱਸ.ਡੀ.ਓ. ਮਨਜਿੰਦਰ ਸਿੰਘ ਮੱਤੇਨੰਗਲ, ਮਹਾਂਬੀਰ ਸਿੰਘ ਗਿੱਲ, ਸਰਪੰਚ ਸ਼ਮਸ਼ੇਰ ਸਿੰਘ ਸੰਗਤਪੁਰਾ, ਬਲਕਾਰ ਸਿੰਘ ਦੋਧੀ ਚੇਤਨਪੁਰਾ, ਸ਼ੈਰੀ ਸਰਪੰਚ ਭਲਾ ਪਿੰਡ, ਸਰਪੰਚ ਬਾਊ ਝੰਡੇਰ ਆਦਿ ਹਾਜ਼ਰ ਸਨ |