24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਾਜਪਾ ਵਲੋਂ ਸ਼ਹੀਦੀ ਸਮਾਗਮਾਂ ਲਈ ਸਾਬਕਾ ਵਿਧਾਇਕ ਮੰਨਾ ਸਹਿ-ਇੰਚਾਰਜ ਨਿਯੁਕਤ

Ad Position 21
No active advertisement
ਅਜੀਤ ਡੈਸਕ 02-11-2025
ਬਾਬਾ ਬਕਾਲਾ ਸਾਹਿਬ, 1 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ 'ਚ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ | ਮਨਜੀਤ ਸਿੰਘ ਮੰਨਾ ਨੇ ਇਸ ਨਿਯੁਕਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ, ਪਾਰਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਉਹ ਬੜੇ ਵੱਡੇ ਭਾਗਾਂ ਵਾਲੇ ਹਨ, ਜੋ ਉਨ੍ਹਾਂ ਨੂੰ ਗੁਰੂ ਸਾਹਿਬ ਦੇ 350ਵਾੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਵਿਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ੳਹੁ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਨਾਲ ਸੰਬੰਧਿਤ ਹਲਕੇ ਦੇ ਲੋਕਾਂ ਲਈ ਬਤੌਰ ਵਿਧਾਇਕ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਵੀ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਲਈ ਉਹ ਇਸ ਹਲਕੇ ਵਿਚ ਵੱਧ ਚੜ੍ਹ ਕੇ ਤਨਦੇਹੀ ਨਾਲ ਦਿੱਤੀ ਹੋਈ ਸੇਵਾ ਨਿਭਾਉਣਗੇ | ਇਸ ਨਿਯੁਕਤੀ ਲਈ ਖੁਸ਼ੀ ਪ੍ਰਗਟ ਕਰਨ ਵਾਲਿਆਂ 'ਚ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਕਰਮ ਸਿੰਘ ਖਿਲਚੀਆਂ, ਹਰਜਿੰਦਰ ਸਿੰਘ ਗੋਲ੍ਹਣ ਬਾਬਾ ਬਕਾਲਾ ਸਾਹਿਬ, ਰਾਜੇਸ਼ ਟਾਂਗਰੀ ਰਈਆ, ਪ੍ਰਭਜੋਤ ਸਿੰਘ ਨਾਗੋਕੇ, ਪਿੰਦਰ ਦੌਲ਼ੋ ਨੰਗਲ, ਪੰਮਾ ਛਾਪਿਆਂਵਾਲੀ, ਰਵੀ ਟਪਿਆਲਾ, ਬਲਵਿੰਦਰ ਸਿੰਘ ਭੁੱਲਰ ਬਾਬਾ ਬਕਾਲਾ ਸਾਹਿਬ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ 10 ਨੂੰ ਕੀਤਾ ਜਾਵੇਗਾ ਸਵਾਗਤ : ਮੈਨੇਜਰ ਜਗਰੂਪ ਸਿੰਘ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਚੇਤਨਪੁਰਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਦਾ ਰੱਖਿਆ ਨੀਂਹ ਪੱਥਰ
Ad Position 24