28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਅੰਤਰ ਸਕੂਲ ਮੇਲਾ ਫਿਊਜ਼ਨ 2025 ਸਮਾਪਤ

Ad Position 21
No active advertisement
ਅਜੀਤ ਡੈਸਕ 03-11-2025
ਮਾਨਾਂਵਾਲਾ, 2 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏ.ਜੀ.ਸੀ.) ਵਿਖੇ ਤਿੰਨ ਦਿਨਾਂ ਅੰਤਰ-ਸਕੂਲ ਮੇਲਾ ਫਿਊਜ਼ਨ 2025 ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਤਿੰਨ ਦਿਨਾਂ ਇਸ ਮੇਲੇ'ਚ 98 ਸਕੂਲਾਂ ਦੇ ਲਗਭਗ 5000 ਤੋਂ ਵੱਧ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਤਕਨੀਕੀ ਮੁਕਾਬਲਿਆਂ ਵਿਚ ਹਿੱਸਾ ਲਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਰਾਜੇਸ਼ ਕੁਮਾਰ ਸ਼ਰਮਾ ਡੀ. ਈ. ਓ. ਅੰਮਿ੍ਤਸਰ ਅਤੇ ਡਾ. ਅਨੁਪਮਾ ਮਹਾਜਨ ਡਾਇਰੈਕਟਰ-ਪਿ੍ੰਸੀਪਲ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅੰਮਿ੍ਤਸਰ, ਮਹਿਮਾਨ ਰਾਜੇਸ਼ ਖੰਨਾ, ਡਿਪਟੀ ਡੀ. ਈ. ਓ. ਅੰਮਿ੍ਤਸਰ ਅਤੇ ਮੈਡਮ ਰਿਤੂ ਅਰੋੜਾ, ਪਿ੍ੰਸੀਪਲ, ਮਾਡਰਨ ਜਗਤ ਜੋਤੀ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ ਸ਼ਾਮਿਲ ਹੋਏ | ਤਿੰਨ ਦਿਨ ਚੱਲੇ ਤਕਨੀਕੀ ਅਤੇ ਸੱਭਿਆਚਾਰਕ ਮੇਲੇ ਵਿਚ ਭੰਗੜਾ, ਗਿੱਧਾ, ਗਾਇਕੀ, ਲੋਕ ਨਾਚ, ਕੁਇੱਜ਼, ਬਹਿਸ, ਪੋਸਟਰ ਮੇਕਿੰਗ ਅਤੇ ਨਵੀਨਤਾਕਾਰੀ ਪ੍ਰਦਰਸ਼ਨੀਆਂ ਸਮੇਤ ਅਨੇਕਾਂ ਦਿਲਚਸਪ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸ.ਸ.ਸ.ਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ, ਸਰਦਾਰ ਹਰੀ ਸਿੰਘ ਨਲਵਾ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਓਵਰਆਲ ਟਰਾਫੀਆਂ ਨਾਲ ਨਿਵਾਜਿਆ ਗਿਆ | ਏ.ਜੀ.ਸੀ. ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਸਮਾਗਮ ਦੀ ਸਫਲਤਾ 'ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ, 'ਫਿਊਜ਼ਨ ਸਿਰਫ਼ ਇਕ ਮੁਕਾਬਲਾ ਨਹੀਂ ਹੈ, ਸਗੋਂ ਵਿਚਾਰਾਂ, ਟੀਮ ਵਰਕ ਅਤੇ ਨਵੀਨਤਾ ਦਾ ਸੁਮੇਲ ਹੈ, ਜੋ ਨੌਜਵਾਨ ਪੀੜ੍ਹੀ ਨੂੰ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਪ੍ਰੇਰਿਤ ਕਰਦਾ ਹੈ |' ਏਜੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਨੇ ਸਕੂਲਾਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ | ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਫਿਊਜ਼ਨ 2025 ਦੀ ਸਫਲਤਾ ਲਈ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਧਾਈ ਦਿੱਤੀ | ਅਖੀਰ 'ਚ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਯੂ. ਆਰ. ਕੇ. ਯੂ. ਨੇ ਉੱਤਰ ਰੇਲਵੇ ਦੇ ਏ. ਜੀ. ਐੱਮ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦੂਜੀ ਕਾਰਜਕਾਰਨੀ ਬੈਠਕ
Ad Position 24