26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦਿਨੇਸ਼ ਬੱਸੀ ਨੇ ਪ੍ਰੀਨਿਵਰਾਣ ਦਿਵਸ ਮੌਕੇ ਛੇੜਿਆ ਜੌੜਾ ਫਾਟਕ ਅੰਡਰਪਾਥ ਸਫਾਈ ਅਭਿਆਨ

Ad Position 21
No active advertisement
ਅਜੀਤ ਡੈਸਕ 07-12-2025

ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਅੱਜ ਜੋੜਾ ਫਾਟਕ ਰੇਲਵੇ ਅੰਡਰਪਾਥ ਬਿ੍ਜ ਵਿਚ ਸਫਾਈ ਅਭਿਆਨ ਚਲਾ ਕੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਦੋਸ਼ ਲਾਏ ਹਨ ਅਤੇ ਇਹ ਮੁਹਿੰਮ ਡਾ. ਬੀ. ਆਰ. ਅੰਬੇਡਕਰ ਦੇ ਮਹਾਪਰਿਨਿਰਵਾਣ ਦਿਵਸ ਨੂੰ ਕੀਤਾ ਹੈ | ਸ੍ਰੀ ਬੱਸੀ ਨੇ ਦੱਸਿਆ ਕਿ ਇਹ ਉਹੀ ਅੰਡਰਪਾਥ ਹੈ, ਜਿਸ ਨੂੰ ਬੱਸੀ ਨੇ ਆਪਣੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਾਲ ਵਿਚ ਪਾਸ ਕਰਵਾਇਆ ਸੀ | ਇਲਾਕੇ ਦੀ ਪਿਛਲੇ ਕਈ ਮਹੀਨਿਆਂ ਤੋਂ ਬਦਹਾਲ ਹਾਲਤ ਦੇਖ ਕੇ ਉਹ ਡੂੰਘੇ ਤੌਰ 'ਤੇ ਦੁਖੀ ਸਨ | ਉਨ੍ਹਾਂ ਦੱਸਿਆ ਕਿ ਇਸ ਅੰਡਰਪਾਥ 'ਚ ਫੈਲੀ ਗੰਦਗੀ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ | ਅੱਜ ਜਦੋਂ ਉਨ੍ਹਾਂ ਖ਼ੁਦ ਇੱਥੇ ਆ ਕੇ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਦੋਂ ਹੀ ਪ੍ਰਸ਼ਾਸਨ ਦੀ ਕੁੰਭਕਰਣੀ ਨੀਂਦ ਖੁੱਲੀ ਤੇ ਪ੍ਰਸ਼ਾਸਨ ਨੇ ਸਫਾਈ ਸ਼ੁਰੂ ਕਰ ਦਿੱਤੀ ਗਈ, ਟਰਾਲੀਆਂ ਲਗਾ ਦਿੱਤੀਆਂ | ਜੇ ਇਹ ਕੰਮ ਪਹਿਲਾਂ ਹੋ ਗਿਆ ਹੁੰਦਾ ਤਾਂ ਉਨ੍ਹਾਂ ਇੱਥੇ ਆ ਕੇ ਝਾੜੂ ਨਹੀਂ ਲਾਉਣੀ ਪੈਂਦੀ | ਉਨ੍ਹਾਂ ਦੇ ਇਸ ਅਭਿਆਨ ਦੌਰਾਨ ਸੰਤ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਬੂਟੇ ਲਾਉਣ ਦੀ ਮੁਹਿੰਮ ਵੀ ਸ਼ੁਰੂ ਕੀਤਾ | ਇਸ ਸਫਾਈ ਮੁਹਿੰਮ ਵਿਚ ਵੰਸ਼ ਬੱਸੀ, ਕੌਂਸਲਰ ਛਿੰਦਰ ਬਿਰਲਾ, ਪਵਨ ਰਾਣਾ, ਬਲਦੇਵ ਸਿੰਘ ਬਿੱਲਾ, ਪੰਕਜ ਚੌਹਾਨ, ਸਾਗਰ, ਬਬਲੂ, ਸੰਦੀਪ ਸ਼ਾਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਈਟੈਕਸ ਲਈ ਅੰਮਿ੍ਤਸਰ 'ਚ ਸਥਾਈ ਜ਼ਮੀਨ ਮੁਹੱਈਆ ਕਰਵਾਏ ਸਰਕਾਰ : ਨਵੀਨ ਸੇਠ ਵਿੱਤ ਮੰਤਰੀ ਚੀਮਾ ਕੋਲ ਪੀ. ਐੱਚ. ਡੀ. ਸ... ਅਗਲੀ ਖ਼ਬਰ ਆਸਟ੍ਰੇਲੀਆ ਦਾ ਮੰਤਰੀ ਜੂਲੀਅਨ ਹਿੱਲ ਅੰਮਿ੍ਤਸਰ ਹਵਾਈ ਅੱਡਾ ਪਹੁੰਚੇ
Ad Position 24