ਅੰਮਿ੍ਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਟੈਕਨੀਕਲ ਸਰਵਿਸਜ ਯੂਨੀਅਨ ਰਜਿ. ਨੰ. 49 ਪੰਜਾਬ ਰਾਜ ਬਿਜਲੀ ਬੋਰਡ ਦੀ ਸਰਕਲ ਕਮੇਟੀ ਸਿਟੀ ਅੰਮਿ੍ਤਸਰ ਦੀ ਚੋਣ ਸੂਬਾ ਆਗੂ ਕੁਲਵਿੰਦਰ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਭਾਣਾ ਸੀਨੀਅਰ ਮੀਤ ਪ੍ਰਧਾਨ, ਲਖਵੰਤ ਸਿੰਘ ਦਿਓਲ ਸਕੱਤਰ, ਰਘਬੀਰ ਸਿੰਘ ਰਾਮਗੜ੍ਹ ਮੁੱਖ ਜਥੇਬੰਦਕ ਸਕੱਤਰ ਦੀ ਨਿਗਰਾਨੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸਰਕਲ ਕਮੇਟੀ ਦੀ ਚੋਣ ਦੌਰਾਨ ਪ੍ਰਧਾਨ ਜਸਮੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਪਾਲ ਸਿੰਘ, ਸਕੱਤਰ ਚਰਨਪ੍ਰੀਤ ਸਿੰਘ, ਸਹਾਇਕ ਸਕੱਤਰ ਕੁਲਜੀਤ ਸਿੰਘ, ਖਜਾਨਚੀ ਪੰਕਜ ਨੂੰ ਚੁਣਿਆ ਗਿਆ | ਇਸ ਮੌਕੇ ਰਾਜਪਾਲ ਸਿੰਘ ਪ੍ਰਧਾਨ ਬਾਰਡਰ ਜ਼ੋਨ ਅਮਿ੍ਤਸਰ, ਕਵਲਜੀਤ ਸਿੰਘ ਬੱਲ ਸਕੱਤਰ, ਕਰਨਬੀਰ ਸਿੰਘ ਮੀਤ ਪ੍ਰਧਾਨ, ਚਾਨਣ ਸਿੰਘ ਸਹਾਇਕ ਸਕੱਤਰ, ਮੁਖਤਿਆਰ ਸਿੰਘ ਸਰਕਲ ਪ੍ਰਧਾਨ ਤਰਨਤਾਰਨ, ਮਨਜਿੰਦਰ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਪ੍ਰਧਾਨ, ਅਮਰੀਕ ਸਿੰਘ ਪ੍ਰਧਾਨ, ਯਾਦਵਿੰਦਰ ਸਿੰਘ ਸਕੱਤਰ, ਟਿੰਕੂ ਸਿੰਘ ਸਕੱਤਰ, ਮਲਕੀਤ ਸਿੰਘ, ਮੇਜਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਯੂਨਸ ਮਸੀਹ, ਸੁਖਦੇਵ ਸਿੰਘ ਸਿੱਧੂ ਪੈਟਰਨ ਐੱਮ. ਐੱਸ. ਯੂ. ਪੰਜਾਬ, ਕੁਲਦੀਪ ਸ਼ਰਮਾ ਪ੍ਰਧਾਨ ਏਟਕ ਆਦਿ ਹਾਜ਼ਰ ਹੋਏ |