20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਰੇਲਵੇ ਵਲੋਂ ਅੰਮਿ੍ਤਸਰ-ਬਾਂਦ੍ਰਾ ਟਰਮੀਨਸ ਵਿਚਾਲੇ ਰਾਖਵੀਂ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਦਾ ਸੰਚਾਲਨ

Ad Position 21
No active advertisement
ਅਜੀਤ ਡੈਸਕ 19-12-2025
ਅੰਮਿ੍ਤਸਰ, 18 ਦਸੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ, ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਕੰਟਰੋਲ ਕਰਨ ਲਈ ਰੇਲ ਗੱਡੀ ਨੰਬਰ (04696/95) ਅੰਮਿ੍ਤਸਰ-ਬਾਂਦ੍ਰਾ ਟਰਮੀਨਸ ਵਿਚਾਲੇ ਰਾਖਵੀਂ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਦਾ ਸੰਚਾਲਨ ਕਰਨ ਦਾ ਫੈਸਲਾ ਲਿਆ ਗਿਆ ਹੈ | ਮਿਲੀ ਜਾਣਕਾਰੀ ਦੇ ਅਨੁਸਾਰ (04696) ਅੰਮਿ੍ਤਸਰ-ਬਾਂਦ੍ਰਾ ਟਰਮੀਨਸ 23 ਅਤੇ 27 ਦਸੰਬਰ ਨੂੰ ਅੰਮਿ੍ਤਸਰ ਤੋਂ ਤੜਕੇ 04.20 ਵਜੇ ਚੱਲ ਕੇ ਅਗਲੇ ਦਿਨ 11.00 ਵਜੇ (30 ਘੰਟੇ ਤੇ 40 ਮਿੰਟ) ਬਾਂਦ੍ਰਾ ਟਰਮੀਨਸ ਪੁੱਜੇਗੀ | ਵਾਪਸੀ ਦਿਸ਼ਾ ਵਿਚ (04695) ਬਾਂਦ੍ਰਾ ਟਰਮੀਨਸ-ਅੰਮਿ੍ਤਸਰ 24 ਅਤੇ 28 ਦਸੰਬਰ ਨੂੰ ਬਾਂਦ੍ਰਾ ਟਰਮੀਨਸ ਤੋਂ ਦੁਪਹਿਰ 14.00 ਵਜੇ ਚੱਲ ਕੇ ਅਗਲੇ ਦਿਨ ਸ਼ਾਮ 20.30 ਵਜੇ (30 ਘੰਟੇ ਤੇ 40 ਮਿੰਟ) ਅੰਮਿ੍ਤਸਰ ਪੁੱਜੇਗੀ | ਇਹ ਰਾਖਵੀਂ ਸੁਪਰਫਾਸਟ ਵਿਸ਼ੇਸ਼ ਰੇਲ ਗੱਡੀ ਦੋਵੇਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਅੰਬਾਲਾ ਛਾਉਣੀ, ਪਾਨੀਪਤ, ਦਿੱਲੀ ਸਫਦਰਗੰਜ, ਮûਰਾ, ਭਰਤਪੁਰ, ਗੰਗਾਪੁਰ ਸ਼ਹਿਰ, ਸਵਾਈ ਮਾਧੋਪੁਰ, ਕੋਟਾ, ਰਤਲਾਮ, ਦਾਹੋਦ, ਗੋਧਰਾ, ਵਡੋਦਰਾ, ਭਰੂਚ, ਸੂਰਤ, ਵਲਸਾਡ, ਵਾਪੀ ਅਤੇ ਬੋਰੀਵਲੀ ਸਟੇਸ਼ਨਾਂ 'ਤੇ ਠਹਿਰੇਗੀ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲ ਯਾਤਰੀ ਸਫਰ ਮੌਕੇ ਰੇਲ ਗੱਡੀ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਸੁਝਾਅ ਲਈ ਹੈਲਪ ਲਾਈਨ ਨੰਬਰ 139 'ਤੇ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਇਸ ਨੰਬਰ 'ਤੇ ਐੱਸ. ਐੱਮ. ਐੱਸ. ਭੇਜ ਕੇ ਪੀਐੱਨਆਰ ਸਟੇਟਸ, ਟਿਕਟ ਦੀ ਉਲਬਧਤਾ ਆਦਿ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਦੁਬਈ ਤੋਂ ਸੁਰਿੰਦਰ ਪਾਲ ਦੀ ਮਿ੍ਤਕ ਦੇਹ ਅੰਮਿ੍ਤਸਰ ਹਵਾਈ ਅੱਡੇ ਪਹੁੰਚੀ * ਸਰਬੱਤ ਦਾ ਭਲਾ ਟਰੱਸਟ ਦੀ ਐਂਬੂਲੈਂਸ ਸੇਵਾ... ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ ਮੈਗਾ ਮਾਪੇ ਅਧਿਆਪਕ ਮਿਲਣੀ ਕੱਲ੍ਹ ਮੈਗਾ ਪੀ.ਟੀ. ਮੀਟ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ...
Ad Position 24