20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜਮਹੂਰੀ ਕਿਸਾਨ ਸਭਾ ਵਲੋਂ ਕੇਂਦਰ ਸਰਕਾਰ ਦੇ ਕਾਲੇ ਬਿੱਲਾਂ ਖ਼ਿਲਾਫ਼ ਹਾਸ਼ਮਪੁਰਾ ਵਿਖੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-12-2025

ਕਾਲੇ ਬਿੱਲਾਂ ਖ਼ਿਲਾਫ਼ ਕਰਾਂਗੇ ਰੇਲਾਂ ਦਾ ਚੱਕਾ ਜਾਮ-ਡਾ: ਅਜਨਾਲਾ

ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਜਪਾ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਲੋਕ ਵਿਰੋਧੀ ਕਾਲੇ ਬਿੱਲ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਵਿਰੁੱਧ ਮਹੋਰੀ ਕਿਸਾਨ ਸਭਾ ਵਲੋਂ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਰਹੱਦੀ ਪਿੰਡ ਹਾਸ਼ਮਪੁਰਾ ਵਿਖੇ ਜ਼ੋਰਦਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਨ੍ਹਾਂ ਕਾਲੇ ਬਿੱਲਾਂ ਵਿਰੁੱਧ ਪੰਜਾਬ ਭਰ ਵਿਚ ਵਿਆਪਕ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਇਹ ਬਿੱਲ ਲਾਗੂ ਹੋ ਜਾਂਦੇ ਹਨ ਤਾਂ ਲੋਕਾਂ ਦੇ ਘਰਾਂ ਵਿਚ ਹਨੇ੍ਹਰਾ ਛਾ ਜਾਵੇਗਾ ਅਤੇ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ | ਖੇਤੀ ਮਾਹਿਰ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਜੇਕਰ ਬੀਜ ਬਿੱਲ ਵੀ ਲਾਗੂ ਹੋ ਜਾਂਦੇ ਹਨ ਤਾਂ ਵਿਦੇਸ਼ੀ ਦਿਓਕਦ ਬਿਅਰ, ਕੋਰਟੀਵਾ, ਸਿੰਨਜੈਟਾ/ ਚੈਮਚਾਈਨ, ਬ.ਏ.ਐੱਸ.ਐੱਫ਼. ਵਰਗੀਆਂ ਕੰਪਨੀਆਂ ਸਾਡੇ ਭਾਰਤੀ ਬੀਜਾਂ ਨੂੰ ਖਾ ਜਾਣਗੀਆਂ ਅਤੇ ਕਿਸਾਨਾਂ ਨੂੰ ਬਹੁਤ ਮਹਿੰਗੇ ਭਾਅ ਤੇ ਬੀਜ ਮਿਲਣਗੇ, ਜਿਸ ਨਾਲ ਸਮੁੱਚੀ ਖੇਤੀ ਪ੍ਰਭਾਵਤ ਹੋਵੇਗੀ | ਇਸ ਮੌਕੇ ਫ਼ੈਸਲਾ ਲਿਆ ਗਿਆ ਕਿ ਜਿਸ ਦਿਨ ਵੀ ਇਹ 'ਕਾਲੇ' ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣਗੇ ਅਗਲੇ ਹੀ ਦਿਨ ਜਲੰਧਰ, ਪਠਾਨਕੋਟ, ਤਰਨਤਾਰਨ ਤੇ ਅਟਾਰੀ ਨੂੰ ਜਾਣ ਵਾਲੀਆਂ ਰੇਲਾਂ ਦਾ 12 ਤੋਂ ਤਿੰਨ ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ਤੋਂ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਤੇ ਹੋਰ ਪ੍ਰਭਾਵਿਤ ਹੋ ਰਹੇ ਲੋਕ ਵਹੀਰਾਂ ਘੱਤ ਕੇ ਇਸ ਚੱਕਾ ਜਾਮ ਐਕਸ਼ਨ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਜਥੇ. ਤਸਬੀਰ ਸਿੰਘ ਹਾਸ਼ਮਪੁਰਾ, ਅਨੂਪ ਸਿੰਘ ਹਾਸ਼ਮਪੁਰਾ, ਬਲਕਾਰ ਸਿੰਘ ਗੁਲਗੜ੍ਹ, ਗਾਇਕ ਗੁਰਪਾਲ ਗਿੱਲ, ਹਰਦੀਪ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਹਾਸ਼ਮਪੁਰ, ਰਣਜੀਤ ਸਿੰਘ, ਗੁਰਦੀਪ ਸਿੰਘ, ਕਰਮ ਸਿੰਘ ਸੈਦਪੁਰ, ਸੂਰਤਾ ਸਿੰਘ ਚੱਕ ਔਲ, ਸਰਬਜੀਤ ਸਿੰਘ ਹਾਸ਼ਮਪੁਰਾ ਅਤੇ ਗੁਰਪ੍ਰੀਤ ਸਿੰਘ ਗੁਲਗੜ੍ਹ ਆਦਿ ਹਾਜ਼ਰ

Ad Position 22
No active advertisement
ਪਿਛਲੀ ਖ਼ਬਰ 2027 'ਚ ਅਕਾਲੀ ਦਲ ਦੀ ਸਰਕਾਰ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ- ਜਥੇ: ਰਣੀਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ... ਅਗਲੀ ਖ਼ਬਰ ਵੋਟਰਾਂ ਨੇ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਫਤਵਾ ਦੇ ਕੇ ਅਕਾਲੀ ਸਰਕਾਰ ਦਾ ਮੁੱਢ ਬੰਨਿ੍ਹਆ- ਅਕਾਲੀ ਆਗੂ ਬਹੋੜੂ
Ad Position 24