ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਿ੍ੰਮ ਰੋਜ਼ਿਜ਼ ਇੰਗਲਿਸ਼ ਸਕੂਲ ਦੇ ਵਿਦਿਆਰਥੀਆਂ ਨੇ ਡਾ. ਗੁਰਦਿਆਲ ਸਿੰਘ ਫੁੱਲ ਦੀ ਯਾਦ 'ਚ ਮੰਚ ਲੋਕ ਵਲੋਂ ਕਰਵਾਏ ਗਏ ਯਾਦਗਾਰੀ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਬਲਵਿੰਦਰ ਕੌਰ ਨੇ ਦੱਸਿਆ ਕਿ ਮੰਚ ਲੋਕ ਵਲੋਂ ਡਾ. ਗੁਰਦਿਆਲ ਸਿੰਘ ਫੁੱਲ ਦੀ ਯਾਦ 'ਚ 34ਵਾਂ ਯਾਦਗਾਰੀ ਮੇਲਾ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਮੁਕਾਬਲੇ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਸ਼ਬਦ ਕੀਰਤਨ 'ਚ ਤੀਸਰਾ ਸਥਾਨ, ਸੀਨੀਅਰ ਸ਼ਬਦ ਕੀਰਤਨ 'ਚ ਦੂਜਾ, ਜੂਨੀਅਰ ਗਰੁੱਪ ਗੀਤ 'ਚ ਦੂਜਾ, ਸੀਨੀਅਰ ਗਰੁੱਪ ਗੀਤ 'ਚ ਤੀਸਰਾ, ਜੂਨੀਅਰ ਡਰਾਇੰਗ 'ਚ ਤੀਸਰਾ, ਸੀਨੀਅਰ ਡਰਾਇੰਗ 'ਚ ਦੂਜਾ, ਜੂਨੀਅਰ ਸੋਲੋ ਡਾਂਸ 'ਚ ਦੂਜਾ, ਸੀਨੀਅਰ ਸੋਲੋ ਡਾਂਸ 'ਚ ਦੂਜਾ, ਜੂਨੀਅਰ ਇਕਾਂਗੀ 'ਚ ਪਹਿਲਾ, ਸੀਨੀਅਰ ਇਕਾਂਗੀ 'ਚ ਪਹਿਲਾ, ਜੂਨੀਅਰ ਗਿੱਧਾ 'ਚ ਪਹਿਲਾ, ਸੀਨੀਅਰ ਗਿੱਧਾ 'ਚ ਦੂਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਪਿ੍ੰ: ਬਲਵਿੰਦਰ ਕੌਰ ਤੇ ਡਾਇਰੈਕਟਰ ਹਰਸਿਮਰਨ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤੇ ਸਕੂਲ ਦੇ ਨਾਲ ਆਪਣੇ ਮਾਪਿਆਂ ਦਾ ਵੀ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ |