06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਮਾਜ ਸੇਵੀ ਬਾਲਕ੍ਰਿਸ਼ਨ ਸ਼ਰਮਾ ਨੇ ਲਾਵਾਰਸ ਲਾਸ਼ ਦਾ ਵਾਰਿਸ ਬਣ ਕੇ ਕੀਤਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)- ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵੀ ਬਾਲਕ੍ਰਿਸ਼ਨ ਸ਼ਰਮਾ ਵਲੋਂ ਅੱਜ ਸ਼ਿਵਪੁਰੀ ਦੁਰਗਿਆਣਾ ਮੰਦਰ ਵਿਖੇ ਲਾਵਾਰਸ ਲਾਸ਼ ਦਾ ਅੰਤਿਮ ਸਸਕਾਰ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਬਾਲਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਥਾਣਾ ਸਿਵਲ ਲਾਈਨ ਅਧੀਨ ਚੌਕੀ ਗਰੀਨ ਐਵੀਨਿਊ ਦੀ ਪੁਲਿਸ ਵਲੋਂ ਬਰਾਮਦ ਕੀਤੀ ਗਈ ਸੀ, ਜਿਸਦਾ ਉਨ੍ਹਾਂ ਵਲੋਂ ਸ਼ਿਵਪੁਰੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 36 ਸਾਲਾਂ ਤੋਂ ਉਹ 946 ਲਾਸ਼ਾਂ ਦਾ ਵਾਰਿਸ ਬਣ ਕੇ ਸਸਕਾਰ ਕਰਵਾ ਚੱੁਕੇ ਹਨ | ਉਨ੍ਹਾਂ ਕਿਹਾ ਕਿ ਮਨੱੁਖ ਜਿੰਦਗੀ 'ਚ ਆਪਣੇ ਲਈ ਬਹੁਤ ਕੁਝ ਕਰਦਾ ਹੈ ਪਰ ਸਾਨੂੰ ਸਮਾਜ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਸਮਾਜ ਪ੍ਰਤੀ ਸੇਵਾ ਨੂੰ ਅੱਗੇ ਵੀ ਜਾਰੀ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਕਰਵਾਈ ਜਲਵਾਯੂ ਪਰਿਵਰਤਨ 'ਤੇ ਦੋ ਦਿਨਾ ਕੌਮੀ ਕਾਨਫਰੰਸ ਅਗਲੀ ਖ਼ਬਰ ਪਿ੍ੰਮ ਰੋਜ਼ਿਜ਼ ਇੰਗਲਿਸ਼ ਸਕੂਲ ਦੇ ਵਿਦਿਆਰਥੀਆਂ ਨੇ 34ਵੇਂ ਯਾਦਗਾਰੀ ਮੇਲੇ 'ਚ ਮਾਰੀ ਬਾਜ਼ੀ
Ad Position 24