06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਕਰਵਾਈ ਜਲਵਾਯੂ ਪਰਿਵਰਤਨ 'ਤੇ ਦੋ ਦਿਨਾ ਕੌਮੀ ਕਾਨਫਰੰਸ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਜੱਸ)- ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਦੇ ਸਹਿਯੋਗ ਨਾਲ 'ਔਨ ਬਿਹੇਵੀਅਰਲ ਇਕਨਾਮਿਕਸ ਐਂਡ ਇੰਟੈਲੀਜੈਂਟ ਡਿਸੀਜ਼ਨ ਸਿਸਟਮਜ਼ ਫਾਰ ਕਲਾਈਮੇਟ ਚੇਂਜ ਐਂਡ ਸਸਟੇਨੇਬਲ ਡਿਵੈਲਪਮੈਂਟ' ਵਿਸ਼ੇ 'ਤੇ ਦੋ ਦਿਨਾ ਕੌਮੀ ਕਾਨਫਰੰਸ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. (ਡਾ.) ਬਿਨੋਦ ਕੁਮਾਰ ਕਨੌਜੀਆ ਨੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ | ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਜਲਵਾਯੂ ਪਰਿਵਰਤਨ ਦੀ ਗੰਭੀਰ ਵਿਸ਼ਵ ਵਿਆਪੀ ਚੁਣੌਤੀ 'ਤੇ ਜ਼ੋਰ ਦਿੰਦਿਆਂ ਸਮੂੰਹ ਭਾਗੀਦਾਰਾਂ ਨੂੰ ਇਕ ਟਿਕਾਊ ਗ੍ਰਹਿ ਪ੍ਰਤੀ ਇਕ ਅਰਥਪੂਰਨ ਨਿੱਜੀ ਯੋਗਦਾਨ ਵਜੋਂ 'ਇਕ ਰੁੱਖ ਅਪਨਾਉਣ' ਲਈ ਉਤਸ਼ਾਹਿਤ ਕੀਤਾ | ਰੋਹਨਪ੍ਰੀਤ ਸਿੰਘ ਨੇ ਰਾਊਾਡ ਟ੍ਰੀ ਫਾਊਾਡੇਸ਼ਨ ਪਹਿਲਕਦਮੀ ਦੀ ਨੁਮਾਇੰਦਗੀ ਕਰਦਿਆਂ ਵਿਦਿਆਰਥੀਆਂ ਨੂੰ ਟਿਕਾਊ ਅਭਿਆਸਾਂ ਨੂੰ ਅਪਨਾਉਣ ਤੇ ਸਮਾਜ ਭਲਾਈ 'ਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ | ਪ੍ਰੋ. (ਡਾ.) ਕਨੌਜੀਆ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਸਹਿਯੋਗੀ ਖੋਜ ਨੂੰ ਅਗਾਂਹ ਵਧਾਉਣ ਲਈ ਅਵਸਰ ਪ੍ਰਦਾਨ ਕਰਦੇ ਹਨ | ਇਸ ਮੌਕੇ ਤਕਨੀਕੀ ਸੈਸ਼ਨਾਂ ਨੂੰ ਐੱਨ. ਆਈ. ਟੀ. ਦਿੱਲੀ ਦੇ ਪ੍ਰੋ. (ਡਾ.) ਜਯੋਤੀਸ਼ ਮਲਹੋਤਰਾ ਅਤੇ ਆਈ. ਆਈ. ਟੀ. ਰੁੜਕੀ ਦੇ ਡਾ. ਵਰੁਣ ਸ਼ਰਮਾ ਦੇ ਮੁੱਖ ਭਾਸ਼ਣਾਂ ਨਾਲ ਸ਼ੁਰੂ ਕੀਤਾ ਗਿਆ ਜਿਨ੍ਹਾਂ ਨੇ ਉੱਨਤ ਸੰਚਾਰ ਨੈਟਵਰਕ, ਟਿਕਾਊ ਤਕਨਾਲੋਜੀਆਂ, ਵਿਆਖਿਆਯੋਗ ਤੇ ਜ਼ਿੰਮੇਵਾਰ ਏ. ਆਈ., ਜਲਵਾਯੂ ਅਨੁਕੂਲਨ ਤੇ ਅਸਲ ਸੰਸਾਰ ਇੰਜੀਨੀਅਰਿੰਗ ਦਖਲਅੰਦਾਜ਼ੀ ਸੰਬੰਧੀ ਜ਼ਰੂਰੀ ਮਹੱਤਵਪੂਰਨ ਫ਼ੈਸਲਾ ਲੈਣ ਵਾਲੇ ਢਾਂਚੇ 'ਤੇ ਚਰਚਾ ਕੀਤੀ | ਇਸ ਕਾਨਫਰੰਸ 'ਚ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ, ਆਫ਼ਤ ਪ੍ਰਬੰਧਨ, ਸਿਹਤ ਸੰਭਾਲ, ਸਮਾਜਿਕ ਜ਼ਿੰਮੇਵਾਰੀਆਂ ਕਈ ਥੀਮੈਟਿਕ ਟਰੈਕ ਤੋਂ ਇਲਾਵਾ 'ਕਿ ਅਸੀਂ ਆਪਣੀ ਖੁਦ ਦੀ ਆਫ਼ਤ ਨੂੰ ਇੰਜੀਨੀਅਰ ਕਰ ਰਹੇ ਹਾਂ' ਵਿਸ਼ੇ 'ਤੇ ਵਿਸ਼ੇਸ਼ ਟਰੈਕ ਸ਼ਾਮਿਲ ਕੀਤਾ ਗਿਆ | ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਕਾਨਫਰੰਸ ਸਬੰਧੀ ਦੇਸ਼ ਭਰ ਤੋਂ 120 ਖੋਜ ਪੱਤਰ ਪ੍ਰਾਪਤ ਹੋਏ ਜਿਨ੍ਹਾਂ 'ਚੋਂ 50 ਕਾਨਫਰੰਸ ਦੀ ਕਾਰਵਾਈ ਲਈ ਚੁਣੇ ਗਏ | ਇਸ ਮੌਕੇ ਸਰਵੋਤਮ ਪੇਪਰ, ਸਰਵੋਤਮ ਪੋਸਟਰ, ਸਰਵੋਤਮ ਤਕਨਾਲੋਜੀ ਵਿਕਾਸ, ਸਰਵੋਤਮ ਟਿਕਾਊ ਵਿਕਾਸ ਅਤੇ ਸਰਵੋਤਮ ਸਮਾਜਿਕ ਪ੍ਰਭਾਵ ਸਮੇਤ ਪੁਰਸਕਾਰ ਦਿੱਤੇ ਗਏ | ਇਸ ਦੌਰਾਨ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. (ਡਾ.) ਅਜੈ ਕੇ. ਸ਼ਰਮਾ, ਡਾਇਰੈਕਟਰ, ਐੱਨ. ਆਈ. ਟੀ. ਦਿੱਲੀ ਨੇ ਕੀਤੀ | ਉਨ੍ਹਾਂ ਨਾਲ ਪ੍ਰੋ. (ਡਾ.) ਗੀਤਾ ਸਿੱਕਾ ਤੇ ਡਾ. ਅਨੁਰਾਗ ਸਿੰਘ ਵੀ ਸ਼ਾਮਿਲ ਸਨ | ਇਸ ਕਾਨਫਰੰਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਤੇ ਖਾਲਸਾ ਕਾਲਜ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਯੂਨੀਵਰਸਿਟੀ ਦੇ ਆਈ. ਟੀ. ਕੈਂਪਸ ਵਿਖੇ ਵੱਖ-ਵੱਖ ਐੱਨ. ਆਈ. ਟੀ. ਤੇ ਆਈ. ਆਈ. ਟੀ. ਦੇ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਕਾਲਜ ਦੀ ਰਾਸ਼ਟਰੀ ਪੱਧਰ ਦੀਆਂ ਤਕਨੀਕੀ ਸੰਸਥਾਵਾਂ ਜਿਵੇਂ ਕਿ ਆਈਆਈਟੀ ਤੇ ਐੱਨ. ਆਈ. ਟੀ. ਨਾਲ ਮਜ਼ਬੂਤ ਸਹਿਯੋਗੀ ਈਕੋਸਿਸਟਮ ਬਣਾਉਣ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਉਨ੍ਹਾਂ ਨਾਲ 'ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਪ੍ਰੋ. (ਡਾ.) ਹਿਤੇਸ਼, ਸ੍ਰੀ ਰਾਜੀਵ ਸ਼ਰਮਾ, ਇੰਜੀ. ਕਰਨਬੀਰ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਫ਼ਿਸਰਜ਼ ਐਸੋਸੀਏਸ਼ਨ ਯੂਨੀਵਰਸਿਟੀ ਆਫ਼ਿਸਰਜ਼ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਫਰੰਟ ਦਾ ਕਬਜ਼ਾ 'ਉੱਡਦਾ ਬਾਜ਼' ਚੋਣ ਨਿ... ਅਗਲੀ ਖ਼ਬਰ ਸਮਾਜ ਸੇਵੀ ਬਾਲਕ੍ਰਿਸ਼ਨ ਸ਼ਰਮਾ ਨੇ ਲਾਵਾਰਸ ਲਾਸ਼ ਦਾ ਵਾਰਿਸ ਬਣ ਕੇ ਕੀਤਾ ਅੰਤਿਮ ਸੰਸਕਾਰ
Ad Position 24