06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਆਫ਼ਿਸਰਜ਼ ਐਸੋਸੀਏਸ਼ਨ ਯੂਨੀਵਰਸਿਟੀ ਆਫ਼ਿਸਰਜ਼ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਫਰੰਟ ਦਾ ਕਬਜ਼ਾ 'ਉੱਡਦਾ ਬਾਜ਼' ਚੋਣ ਨਿਸ਼ਾਨ ਦੇ ਮਨਪ੍ਰੀਤ ਸਿੰਘ ਪ੍ਰਧਾਨ ਤੇ ਸੰਦੀਪ ਸੂਦ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫ਼ਿਸਰਜ਼ ਐਸੋਸੀਏਸ਼ਨ ਦੀਆਂ ਚੋਣਾਂ 'ਚ ਯੂਨੀਵਰਸਿਟੀ ਆਫ਼ਿਸਰਜ਼ ਡੈਮੋਕ੍ਰੈਟਿਕ ਫਰੰਟ ਨੇ ਸ਼ਾਨਦਾਰ ਜਿੱਤ ਹਾਸਿਲ ਕਰਦਿਆਂ ਸਾਰੇ 11 ਅਹੁਦਿਆਂ 'ਤੇ ਕਬਜ਼ਾ ਕਰ ਲਿਆ | ਇਸ ਜਿੱਤ ਨਾਲ ਯੂਨੀਵਰਸਿਟੀ ਦੇ ਅਧਿਕਾਰੀ ਵਰਗ ਵਲੋਂ ਯੂਨੀਵਰਸਿਟੀ ਆਫ਼ਿਸਰਜ਼ ਡੈਮੋਕ੍ਰੈਟਿਕ ਫਰੰਟ ਨੂੰ ਭਾਰੀ ਸਮਰਥਨ ਮਿਲਿਆ ਹੈ | ਰਿਟਰਨਿੰਗ ਅਫ਼ਸਰ ਪ੍ਰੋ. (ਡਾ.) ਅਮਨਦੀਪ ਸਿੰਘ ਵਲੋਂ ਜਾਰੀ ਨਤੀਜਿਆਂ ਅਨੁਸਾਰ 'ਉੱਡਦਾ ਬਾਜ਼' ਨਿਸ਼ਾਨ 'ਤੇ ਚੋਣ ਲੜ ਰਹੀ ਯੂਨੀਵਰਸਿਟੀ ਆਫ਼ਿਸਰਜ਼ ਡੈਮੋਕ੍ਰੈਟਿਕ ਫਰੰਟ ਨੇ 'ਗੁਲਾਬ ਫੁੱਲ' ਨਿਸ਼ਾਨ ਵਾਲੀ ਡੈਮੋਕ੍ਰੈਟਿਕ ਆਫ਼ਿਸਰਜ਼ ਫਰੰਟ ਨੂੰ ਹਰ ਅਹੁਦੇ 'ਤੇ ਵੱਡੇ ਅੰਤਰ ਨਾਲ ਹਰਾਇਆ | ਪ੍ਰਧਾਨ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਨੇ 73 ਵੋਟਾਂ ਨਾਲ ਅਮਨ ਕੁਮਾਰ (42) ਨੂੰ ਹਰਾਇਆ | ਉਪ-ਪ੍ਰਧਾਨ ਲਈ ਜਸਪਾਲ ਸਿੰਘ ਨੇ ਸਭ ਤੋਂ ਵੱਧ 82 ਵੋਟਾਂ ਪ੍ਰਾਪਤ ਕਰਦਿਆਂ ਸਾਧਨਾ (31) ਨੂੰ ਮਾਤ ਦਿੱਤੀ | ਸਕੱਤਰ ਵਜੋਂ ਸੰਦੀਪ ਸੂਦ (65) ਅਤੇ ਸੰਯੁਕਤ ਸਕੱਤਰ ਵਜੋਂ ਸਵਰਨਜੀਤ ਸਿੰਘ (80) ਜੇਤੂ ਰਹੇ | ਖ਼ਜ਼ਾਨਚੀ ਦੇ ਅਹੁਦੇ ਲਈ ਰੋਹਿਤ ਭਾਟੀਆ ਨੇ 75 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਇਸ ਪ੍ਰਕਾਰ ਹੀ ਕਾਰਜਕਾਰੀ ਮੈਂਬਰਾਂ ਵਿਚ ਅਜੈ ਅਰੋੜਾ (70), ਸ਼ਮਾ (69), ਸੁਰਿੰਦਰ ਸਿੰਘ ਘੁੰਮਣ (75), ਨਿਤੇਸ਼ ਦੱਤਾ (74), ਪ੍ਰਵੀਨ ਕੁਮਾਰ (69) ਅਤੇ ਮੋਹਿਤ ਬੇਦੀ (78) ਵੋਟਾਂ ਨਾਲ ਜੇਤੂ ਰਹੇ | ਨਤੀਜਿਆਂ ਤੋਂ ਬਾਅਦ ਜੇਤੂ ਟੀਮ ਦੇ ਕਨਵੀਨਰ ਸਰਬਜੀਤ ਸਿੰਘ ਸੋਖੀ ਨੇ ਸਮੂਹ ਆਫ਼ਿਸਰਾਂ ਦਾ ਧੰਨਵਾਦ ਕੀਤਾ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ | ਇਸ ਤੋਂ ਪਹਿਲਾ ਸਮੁੱਚੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ | ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਵਾਂਗ ਹੀ ਮੁਲਾਜਮ ਵਰਗ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਕਰਵਾਈ ਜਲਵਾਯੂ ਪਰਿਵਰਤਨ 'ਤੇ ਦੋ ਦਿਨਾ ਕੌਮੀ ਕਾਨਫਰੰਸ
Ad Position 24