06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਧੁਨਿਕ ਟੈਕਨਾਲੋਜੀ ਤੇ ਏ. ਆਈ. ਨਾਲ ਜੁੜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ 'ਡਿਜੀਟਲ ਇਨੋਵੇਸ਼ਨ ਇਨ ਇਲੈਕਟ੍ਰਾਨਿਕਸ, ਕਮਿਊਨੀਕੇਸ਼ਨ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ' (ਡਾਈਈਸੀਏਆਈ-2025) ਸਿਰਲੇਖ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ, ਜਿਸ 'ਚ ਦੁਨੀਆ ਭਰ ਦੇ ਮਾਹਿਰਾਂ ਭਵਿੱਖ ਦੀ ਟੈਕਨਾਲੋਜੀ ਬਾਰੇ ਚਰਚਾ ਕੀਤੀ ਜਾ ਰਹੀ ਹੈ | ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਵਲੋਂ ਭਾਰਤ ਸਰਕਾਰ ਦੀ ਰੂਸਾ 2.0 ਸਕੀਮ ਨਾਲ ਮਿਲ ਕੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਮੁੱਖ ਮਹਿਮਾਨ ਅਮਰੀਕਾ ਦੀ ਮਾਈਕ੍ਰੋਨ ਟੈਕਨਾਲੋਜੀ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਗੁਰਤੇਜ ਸਿੰਘ ਸੰਧੂ, ਮੋਹਾਲੀ ਦੇ ਸੈਮੀਕੰਡਕਟਰ ਲੈਬਾਰਟਰੀ ਦੇ ਡਾਇਰੈਕਟਰ ਜਨਰਲ ਡਾ. ਕਮਲਜੀਤ ਸਿੰਘ ਅਤੇ ਨੋਇਡਾ ਦੀ ਐਨਐਕਸਪੀ ਸੈਮੀਕੰਡਕਟਰਜ਼ ਦੇ ਹੈੱਡ ਪ੍ਰੀਤ ਯਾਦਵ ਨੇ ਮਿਲ ਕੇ ਦੀਪ ਜਗਾ ਕੇ ਸ਼ੁਰੂਆਤ ਕੀਤੀ | ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੈਕਨਾਲੋਜੀ ਨੂੰ ਨੈਤਿਕ ਤਰੀਕੇ ਨਾਲ ਵਿਕਸਿਤ ਕਰਨ ਲਈ ਵਚਨਬੱਧ ਹੈ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜਿਹੀਆਂ ਕਾਨਫਰੰਸਾਂ ਨਾਲ ਅਸੀਂ ਨਵੀਂ ਖੋਜ ਨੂੰ ਆਮ ਲੋਕਾਂ ਦੀਆਂ ਲੋੜਾਂ ਅਤੇ ਰਾਸ਼ਟਰ ਦੇ ਵਿਕਾਸ ਟੀਚਿਆਂ ਨਾਲ ਜੋੜ ਸਕਦੇ ਹਾਂ | ਡਾ. ਗੁਰਤੇਜ ਸਿੰਘ ਸੰਧੂ ਨੇ ਨੌਜਵਾਨਾਂ ਨੂੰ ਨਵੀਂ ਖੋਜ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਕਮਲਜੀਤ ਸਿੰਘ ਨੇ ਭਾਰਤ 'ਚ ਚਿੱਪ ਬਣਾਉਣ ਦੇ ਵੱਧ ਰਹੇ ਕੰਮ ਅਤੇ 'ਆਤਮਨਿਰਭਰ ਭਾਰਤ' ਯੋਜਨਾ ਬਾਰੇ ਗੱਲ ਕੀਤੀ, ਜਦਕਿ ਪ੍ਰੀਤ ਯਾਦਵ ਨੇ ਕੰਪਨੀਆਂ ਅਤੇ ਯੂਨੀਵਰਸਿਟੀਆਂ ਵਿਚਕਾਰ ਸਹਿਯੋਗ ਨੂੰ ਵਧਾਉਣ ਬਾਰੇ ਚਾਨਣਾ ਪਾਇਆ | ਕਾਨਫਰੰਸ ਦੇ ਕਨਵੀਨਰ ਪ੍ਰੋ. ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ 'ਚ 238 ਖੋਜ ਪੇਪਰ ਆਏ, ਜਿਨ੍ਹਾਂ ਵਿਚੋਂ 108 ਨੂੰ ਚੁਣਿਆ ਗਿਆ ਅਤੇ 95 ਲੇਖਕ ਭਾਰਤ ਤੇ ਵਿਦੇਸ਼ਾਂ ਜਿਨ੍ਹਾਂ ਵਿਚ ਰੂਸ, ਤੁਰਕੀ, ਸੋਮਾਲੀਆ, ਅਫਗਾਨਿਸਤਾਨ ਤੇ ਬੰਗਲਾਦੇਸ਼ ਸ਼ਾਮਿਲ ਹਨ, ਤੋਂ ਆ ਰਹੇ ਹਨ | ਉਦਘਾਟਨੀ ਸੈਸ਼ਨ 'ਚ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਰਵਿੰਦਰ ਸਿੰਘ ਸਾਹਨੀ, ਪ੍ਰੋ. ਸ਼ਾਲਿਨੀ ਬਹਿਲ ਤੇ ਪ੍ਰੋ. ਮਨਿੰਦਰ ਲਾਲ ਸਿੰਘ ਵੀ ਮੌਜੂਦ ਸਨ | ਕਾਨਫਰੰਸ ਨਾਲ ਹੀ ਇਕ ਵੱਡੀ ਤਕਨੀਕੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਸੱਚਖੰਡ ਐਕਸਪ੍ਰੈੱਸ ਸਮੇਤ ਅੰਮਿ੍ਤਸਰ ਦੀਆਂ 9 ਰੇਲ ਗੱਡੀਆਂ ਦੇਰੀ ਨਾਲ ਰਵਾਨਾ <br/> ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਐਲੂਮਨੀ ਮੀਟ ਕਰਵਾਈ
Ad Position 24