ਅੰਮਿ੍ਤਸਰ, 21 ਦਸੰਬਰ (ਗਗਨਦੀਪ ਸ਼ਰਮਾ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰਬਰ 8 ਅਧੀਨ ਪੈਂਦੀ ਬਲਿਸ ਐਵੀਨਿਊ ਵਿਖੇ ਨਵੇਂ ਬਿਜਲੀ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਵਾਂ ਟਰਾਂਸਫਾਰਮਰ ਇਸ ਕਾਲੋਨੀ 'ਚ ਰਹਿੰਦੇ ਪਰਿਵਾਰਾਂ ਨੂੰ ਦਰਪੇਸ਼ ਬਿਜਲੀ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਤੋਂ ਛੁਟਾਕਾਰਾ ਦਿਵਾਏਗਾ | ਉੁਪੰਰਤ ਉਨ੍ਹਾਂ ਪਾਰਕ ਦਾ ਦੌਰਾ ਕਰਕੇ ਉਸਦੇ ਸੁੰਦਰੀਕਰਨ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਵਾਰਡ ਇੰਚਾਰਜ ਪ੍ਰਣਵ ਧਵਨ ਅਤੇ ਵੱਡੀ ਗਿਣਤੀ ਵਿਚ ਸਥਾਨਕ ਵਾਸੀ ਮੌਜੂਦ ਸਨ |