07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਹੋਲੀ ਹਾਰਟ ਸਕੂਲ ਵਿਖੇ ਤੀਜੀ ਜਮਾਤ ਦਾ ਸਾਲਾਨਾ ਸਮਾਗਮ ਕਰਵਾਇਆ

Ad Position 21
No active advertisement
ਹੋਲੀ ਹਾਰਟ ਸਕੂਲ ਵਿਖੇ ਤੀਜੀ ਜਮਾਤ ਦੇ ਸਾਲਾਨਾ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 24-12-2025
ਅੰਮਿ੍ਤਸਰ, 23 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਵਿਖੇ ਤੀਜੀ ਜਮਾਤ ਦਾ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਡਾ. ਨਵਰੀਤ ਕੌਰ ਸੇਖੋਂ ਅਸਿਸਟੈਂਟ ਐਕਸਾਇਜ ਐਂਡ ਟੈਕਸੇਸ਼ਨ ਕਮਿਸ਼ਨਰ, ਗੈਸਟ ਆਫ ਆਨਰ ਵਲੋਂ ਜੇ. ਐਸ. ਗੁੰਬਰ, ਡਾਇਰੈਕਟਰ ਸੁਮਿਤ ਪੁਰੀ, ਪਿ੍ੰ: ਰਿਤੂ ਪੁਰੀ, ਡਾ. ਹਰਦੀਪ ਸਿੰਘ, ਡਾ. ਵਿਪਨ ਸ਼ਰਮਾ, ਸੰਜੇ ਅਹੂਜਾ, ਕੰਵਲਜੀਤ, ਸੋਨੀਆ ਸੇਠ ਦਾ ਸਕੂਲ ਚੇਅਰਮੈਨ ਵਿਜੇ ਸੇਠ, ਸਕੂਲ ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਅਤੇ ਪਿ੍ੰ: ਸ਼ਿਲਪਾ ਸੇਠ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਉਪਰੰਤ ਰੰਗਾਰੰਗ ਪ੍ਰੋਗਰਾਮ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ | ਇਸ ਦੌਰਾਨ ਪਿ੍ੰ: ਸ਼ਿਲਪਾ ਸੇਠ ਨੇ ਵਿਦਿਆਰਥੀਆਂ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ | ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ 10ਵੀਂ ਜਮਾਤ ਦੇ ਅੱਵਲ ਆਏ 40 ਤੋਂ ਵਧੇਰੇ ਵਿਦਿਆਰਥੀਆਂ ਅਤੇ ਸਾਬਕਾ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਤਿੰਨ ਇਤਿਹਾਸਿਕ ਸ਼ਹਿਰਾਂ ਨੂੰ 'ਪਵਿੱਤਰ ਸ਼ਹਿਰ' ਦਾ ਦਰਜਾ ਦੇਣ ਦਾ ਵਾਅਦਾ ਪੂਰਾ ਕੀਤਾ-ਡਾ. ਨਿੱਜਰ ਅਗਲੀ ਖ਼ਬਰ ਸਕੂਲ ਤੋਂ ਵਾਪਸ ਆ ਰਹੇ ਭੈਣ ਭਰਾ ਦੀ ਅਣਪਛਾਤੇ ਨੌਜਵਾਨਾਂ ਵਲੋਂ ਕੁੱਟਮਾਰ
Ad Position 24
No active advertisement