09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕ੍ਰਿਸਮਸ ਦਾ ਤਿਉਹਾਰ ਆਪਸੀ ਪਿਆਰ ਤੇ ਭਾਈਚਾਰੇ ਦਾ ਪ੍ਰਤੀਕ :ਓਮ ਪ੍ਰਕਾਸ਼ ਸੋਨੀ

Ad Position 21
No active advertisement
ਅਜੀਤ ਡੈਸਕ 26-12-2025

ਅੰਮਿ੍ਤਸਰ, 25 ਦਸੰਬਰ (ਰੇਸ਼ਮ ਸਿੰਘ)-ਸਾਬਕਾ ਡਿਪਟੀ ਮੁੱਖ ਮੰਤਰੀ ਓ.ਪੀ. ਸੋਨੀ ਨੇ ਕ੍ਰਿਸਮਸ ਦੇ ਪਵਿੱਤਰ ਦਿਹਾੜੇ ਮੌਕੇ ਸੈਂਟ ਪਾਲ ਚਰਚ ਰਿਆਲਟੋ ਚੌਂਕ ਵਿਖੇ ਪਹੁੰਚ ਕੇ ਈਸਾਈ ਭਾਈਚਾਰੇ ਨਾਲ ਵਿਸੇਸ਼ ਪ੍ਰਾਰਥਨਾ ਸਭਾ 'ਚ ਭਾਗ ਲਿਆ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਈਸਾਈ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ | ਸ੍ਰੀ ਸੋਨੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜੀਵਨ ਪਿਆਰ, ਦਇਆ, ਸਹਿਣਸ਼ੀਲਤਾ ਤੇ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਕ੍ਰਿਸਮਸ ਸਾਨੂੰ ਆਪਸੀ ਭਰਾਤਰੀ, ਅਮਨ ਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦਾ ਹੈ | ਇਸ ਮੌਕੇ ਸੈਂਟ ਪਾਲ ਚਰਚ ਦੇ ਬਿਸ਼ਪ ਮਨੋਜ ਚਰਨ ਤੇ ਪਾਸਟਰ ਰੈਵਰੈਂਡ ਸਨੀ ਕੌਂਸਲਰ ਵਿਕਾਸ ਸੋਨੀ ਤੇ ਪਵਨ ਕੁਮਾਰ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ | ਉਪਰੰਤ ਸ੍ਰੀ. ਸੋਨੀ ਨੇ ਸੈਂਟ ਫਰਾਂਸਿਸ ਚਰਚ ਕੈਂਟੋਨਮੈਂਟ ਵਿਖੇ ਪੁੱਜੇ ਚਰਚ ਦੇ ਫਾਦਰ ਜੋਸਫ ਮੈਥਿਊਜ਼ ਨਾਲ ਮੁਲਾਕਾਤ ਕਰਕੇ ਸੰਗਤਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਪ੍ਰੇਜ਼ੀਡੇਂਸੀ ਸਕੂਲ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੰਗਰ ਕਮੇਟੀ ਗੁ. ਕੋਠਾ ਸਾਹਿਬ ਵੱਲ੍ਹਾ ਵਲੋਂ ਸ਼ਹੀਦੀ ਦਿਹਾੜੇ ਤੇ ਬਾਬਾ ਮੋਤੀ ਰਾਮ ਜੀ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ...
Ad Position 24