09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹੋਲੀ ਹਾਰਟ ਪ੍ਰੇਜ਼ੀਡੇਂਸੀ ਸਕੂਲ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 26-12-2025

ਅੰਮਿ੍ਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਹੋਲੀ ਹਾਰਟ ਪ੍ਰੇਜ਼ੀਡੇਂਸੀ ਸਕੂਲ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਯਿਸ਼ੁ ਦੇ ਜਨਮ ਦੀ ਮਨਮੋਹਕ ਝਾਕੀ ਨਾਲ ਹੋਈ, ਜਿਸਨੇ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ | ਉਸ ਤੋਂ ਬਾਅਦ ਮਧੁਰ ਕ੍ਰਿਸਮਸ ਕੈਰਲ ਗੀਤਾਂ ਨੇ ਮਾਹੌਲ ਨੂੰ ਉਤਸਵ ਅਤੇ ਖੁਸ਼ੀਆਂ ਭਰਪੂਰ ਬਣਾ ਦਿੱਤਾ | ਰੰਗ-ਬਿਰੰਗੇ ਫੈਂਸੀ ਡਰੈੱਸ ਸ਼ੋਅ 'ਚ ਕ੍ਰਿਸਮਸ ਟ੍ਰੀ, ਚਮਕਦੀ ਲਾਈਟਾਂ ਅਤੇ ਕੈਂਡੀ ਸਟਿਕਸ ਦੇ ਰੂਪ 'ਚ ਸਜੇ ਬੱਚੇ ਖਿਚ ਦਾ ਕੇਂਦਰ ਬਣੇ | ਮੈਰੀ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਇਹ ਪ੍ਰੋਗਰਾਮ ਸਮਾਪਤ ਹੋ ਗਿਆ | ਸਕੂਲ ਦੇ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਵਿਜੇ ਸੇਠ ਤੇ ਵਿਕਰਮ ਸੇਠ ਅਤੇ ਪਿ੍ੰ. ਸ਼ਿਲਪਾ ਵਿਕਰਮ ਸੇਠ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ 'ਚ ਸਥਾਪਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਕ੍ਰਿਸਮਸ ਦਾ ਤਿਉਹਾਰ ਆਪਸੀ ਪਿਆਰ ਤੇ ਭਾਈਚਾਰੇ ਦਾ ਪ੍ਰਤੀਕ :ਓਮ ਪ੍ਰਕਾਸ਼ ਸੋਨੀ
Ad Position 24