ਛੇਹਰਟਾ, 25 ਦਸੰਬਰ (ਪੱਤਰ ਪ੍ਰੇਰਕ)-ਵਾਰਡ ਨੰਬਰ 66 ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਚ ਅੱਜ ਸ਼ਰਧਾ ਤੇ ਭਗਤੀ ਭਾਵ ਨਾਲ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਦਾ ਪਵਿੱਤਰ ਸਮਾਗਮ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ 'ਤੇ ਵਾਰਡ ਨੰਬਰ 66 ਦੇ ਕੌਂਸਲਰ ਵਿਰਾਟ ਦੇਵਗਨ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਵਿਧੀਵਤ ਪੂਜਾ-ਅਰਚਨਾ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪ੍ਰਧਾਨ ਪ੍ਰੇਮ ਕੁਮਾਰ, ਮੁਖਵਿੰਦਰ ਪ੍ਰਧਾਨ, ਪੰਡਿਤ ਯੋਗੇਸ਼ ਸ਼ਾਸਤਰੀ, ਸੁਨੀਲ ਕੁਮਾਰ ਵਾਸਿਕਾ, ਸੁਦੇਸ਼ ਨਿਸ਼ਚਲ, ਪਰਮਜੀਤ ਸ਼ਰਮਾ ਆਦਿ ਹਾਜ਼ਰ ਸਨ |
ਬਾਬਾ ਬਾਲਕ ਨਾਥ ਮੰਦਰ 'ਚ ਸਥਾਪਨਾ ਸਮਾਗਮ ਕਰਵਾਇਆ
ਅਜੀਤ ਡੈਸਕ
26-12-2025