ਚੋਗਾਵਾਂ, 25 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੋਹਲੇਕੇ ਵਿਖੇ ਲੈਂਟਰ ਪਾਉਣ ਨੂੰ ਲੈ ਕੇ ਹੋਈ ਤਕਰਾਰ 'ਚ ਔਰਤਾਂ ਦੀ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ | ਇਸ ਸਬੰਧੀ ਦੋਸ਼ ਲਗਾਉਂਦਿਆਂ ਰਵੇਲ ਸਿੰਘ ਪਿੰਡ ਮੋਹਲੇਕੇ ਨੇ ਦੱਸਿਆ ਕਿ ਮੁਖਤਾਰ ਸਿੰਘ ਦੇ ਘਰ ਦੀ ਕੰਧ 'ਤੇ ਲੈਂਟਰ ਪਾਉਣ ਨੂੰ ਲੈ ਕੇ ਗੋਰਾ ਸਿੰਘ ਨਾਲ ਤਕਰਾਰ ਹੋਈ | ਗੋਰਾ ਸਿੰਘ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਲੜਾਈ ਝਗੜਾ ਕਰਕੇ ਦਲਜੀਤ ਕੌਰ ਅਤੇ ਸੁੱਖਾ ਕੌਰ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ | ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖਲ ਕਰਵਾਇਆ ਗਿਆ | ਇਸ ਸਬੰਧੀ ਦੂਜੀ ਧਿਰ ਦੇ ਗੋਰਾ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁਖਤਾਰ ਸਿੰਘ ਅਤੇ ਹਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਜਗ੍ਹਾ ਦੀ ਰੰਜਿਸ਼ ਨੂੰ ਲੈ ਕੇ ਮੇਰੀ ਪਤਨੀ ਹਰਜਿੰਦਰ ਕੌਰ ਤੇ ਬੇਟੀ ਕੋਮਲਪ੍ਰੀਤ ਦੀ ਕੁੱਟਮਾਰ ਕੀਤੀ | ਜੋ ਹਸਪਤਾਲ ਇਲਾਜ ਅਧੀਨ ਹਨ | ਇਸ ਸਬੰਧੀ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ | ਛਾਣਬੀਨ ਕਰਕੇ ਕਾਰਵਾਈ ਕੀਤੀ ਜਾਵੇਗੀ |