ਅੰਮਿ੍ਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਡੀ. ਆਰ. ਜੂਨੀਅਰ ਕੈਂਪਸ ਵਿਖੇ ਕਿ੍ਸਮਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਹੜੇ 'ਚ ਬਣਾਇਆ ਗਿਆ ਕਿ੍ਸਮਸ ਟ੍ਰੀ ਤੇ ਸਾਂਤਾ ਕਲਾਜ਼ ਬਣੇ ਬੱਚੇ ਖਿਚ ਦਾ ਕੇਂਦਰ ਰਿਹਾ ਅਤੇ ਬੱਚਿਆਂ 'ਚ ਖੇਡ ਮੁਕਾਬਲੇ ਅਤੇ ਮਨੋਰੰਜਨ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਤੋਂ ਪਹਿਲਾਂ ਪ੍ਰਾਰਥਨਾ ਸਭਾ ਦੌਰਾਨ ਕ੍ਰਿਸਮਸ ਦੇ ਮਹੱਤਵ, ਪ੍ਰਭੂ ਯਿਸੂ ਮਸੀਹ ਦੇ ਜੀਵਨ, ਸੰਦੇਸ਼, ਪਿਆਰ, ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਬਾਰੇ ਜਾਣੂ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਰਵਿੰਦਰ ਪਠਾਨੀਆ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਕਿ੍ਸਮਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਪਿਆਰ, ਭਾਈਚਾਰਾ ਅਤੇ ਮਨੁੱਖਤਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਦਲਜੀਤ ਪਠਾਨੀਆ, ਪਿ੍ੰਸੀਪਲ ਹਿਮਾਨੀ ਪਠਾਨੀਆ ਸਮੇਤ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |
ਡੀ. ਆਰ. ਮਾਡਰਨ ਸਕੂਲ ਅਤੇ ਡੀ. ਆਰ. ਜੂਨੀਅਰ ਕੈਂਪਸ 'ਚ ਕ੍ਰਿਸਮਸ ਮਨਾਇਆ
ਅਜੀਤ ਡੈਸਕ
26-12-2025