ਖ਼ਰਾਬ ਮੌਸਮ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਸਿਲਸਿਲਾ ਜਾਰੀ
ਅਜੀਤ ਡੈਸਕ
26-12-2025
ਅੰਮਿ੍ਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਖ਼ਰਾਬ ਮੌਸਮ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਮੁੜ ਅੰਮਿ੍ਤਸਰ ਤੇ ਨਵੀਂ ਦਿੱਲੀ ਵਿਚਾਲੇ ਚੱਲਦੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਮੇਤ 14 ਰੇਲ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਫ਼ਤੇ 'ਚ 2 ਦਿਨ ਸੋਮਵਾਰ/ਵੀਰਵਾਰ ਚੱਲਣ ਵਾਲੀ (19326) ਅੰਮਿ੍ਤਸਰ-ਇੰਦੌਰ ਸੁਪਰਫਾਸਟ ਐਕਸਪ੍ਰੈੱਸ ਦੇਰ ਰਾਤ 01.50 ਵਜੇ ਦੀ ਜਗ੍ਹਾ 02.00 ਵਜੇ (10 ਮਿੰਟ), (12716) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਸੱਚਖੰਡ ਐਕਸਪ੍ਰੈੱਸ ਸਵੇਰੇ 05.30 ਵਜੇ ਦੀ ਜਗ੍ਹਾ 09.50 ਵਜੇ (4 ਘੰਟੇ 20 ਮਿੰਟ), ਹਫ਼ਤੇ 'ਚ 2 ਦਿਨ ਸੋਮਵਾਰ/ਵੀਰਵਾਰ ਚੱਲਣ ਵਾਲੀ (12358) ਅੰਮਿ੍ਤਸਰ-ਕਲਕੱਤਾ ਦੁਰਗਿਆਣਾ ਐਕਸਪ੍ਰੈੱਸ ਸਵੇਰੇ 05.55 ਵਜੇ ਦੀ ਜਗ੍ਹਾ 06.02 ਵਜੇ (7 ਮਿੰਟ), (12926) ਅੰਮਿ੍ਤਸਰ-ਬਾਂਦ੍ਰਾ ਟਰਮੀਨਸ ਪੱਛਿਮ ਸੁਪਰਫਾਸਟ ਐਕਸਪ੍ਰੈੱਸ ਸਵੇਰੇ 07.20 ਵਜੇ ਦੀ ਜਗ੍ਹਾ 07.33 ਵਜੇ (13 ਮਿੰਟ), (15708) ਅੰਮਿ੍ਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ ਸਵੇਰੇ 07.40 ਵਜੇ ਦੀ ਜਗ੍ਹਾ 07.48 ਮਿੰਟ (8 ਮਿੰਟ), (22488) ਅੰਮਿ੍ਤਸਰ-ਪੁਰਾਣੀ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਸਵੇਰੇ 08.20 ਵਜੇ ਦੀ ਜਗ੍ਹਾ 08.27 ਵਜੇ (7 ਮਿੰਟ), ਪਠਾਨਕੋਟ ਤੋਂ ਚੱਲ ਕੇ ਅੰਮਿ੍ਤਸਰ ਤੋਂ ਹੁੰਦੀ ਹੋਈ ਦਿੱਲੀ ਜਾਣ ਵਾਲੀ (22430) ਪਠਾਨਕੋਟ-ਦਿੱਲੀ ਐਕਸਪ੍ਰੈੱਸ ਅੰਮਿ੍ਤਸਰ ਤੋਂ ਸਵੇਰੇ 9.25 ਵਜੇ ਦੀ ਜਗ੍ਹਾ 10.09 ਵਜੇ (44 ਮਿੰਟ), (14674) ਅੰਮਿ੍ਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ ਦੁਪਹਿਰ 13.05 ਵਜੇ ਦੀ ਜਗ੍ਹਾ 13.11 ਵਜੇ (6 ਮਿੰਟ), (19612) ਅੰਮਿ੍ਤਸਰ-ਅਜਮੇਰ ਐਕਸਪ੍ਰੈੱਸ ਹਫਤਾਵਾਰੀ ਦੁਪਹਿਰ 13.25 ਵਜੇ ਦੀ ਜਗ੍ਹਾ 13.34 ਵਜੇ (9 ਮਿੰਟ), ਹਫਤੇ 'ਚ 4 ਦਿਨ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਐਤਵਾਰ ਚੱਲਣ ਵਾਲੀ (18310/02) ਜੰਮੂਤਵੀ-ਅੰਮਿ੍ਤਸਰ-ਸੰਬਲਪੁਰ ਐਕਸਪ੍ਰੈੱਸ ਅੰਮਿ੍ਤਸਰ ਤੋਂ ਨਿਰਧਾਰਿਤ ਸਮੇਂ 14.20 ਵਜੇ ਦੀ ਜਗ੍ਹਾ 14.26 ਵਜੇ (6 ਮਿੰਟ), (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੁਪਹਿਰ 15.10 ਵਜੇ ਦੀ ਜਗ੍ਹਾ ਸ਼ਾਮ 20.15 ਵਜੇ (5 ਘੰਟੇ 05 ਮਿੰਟ), ਹਫਤੇ 'ਚ 3 ਦਿਨ ਵੀਰਵਾਰ/ਸ਼ੁੱਕਰਵਾਰ ਤੇ ਐਤਵਾਰ ਚੱਲਣ ਵਾਲੀ (18238) ਅੰਮਿ੍ਤਸਰ-ਛੱਤੀਸਗੜ੍ਹ ਐਕਸਪ੍ਰੈੱਸ ਸ਼ਾਮ 16.10 ਵਜੇ ਦੀ ਜਗ੍ਹਾ 16.15 ਵਜੇ (5 ਮਿੰਟ), (13006) ਅੰਮਿ੍ਤਸਰ-ਹਾਵੜਾ ਮੇਲ ਸ਼ਾਮ 18.25 ਵਜੇ ਦੀ ਜਗ੍ਹਾ 18.30 ਵਜੇ (5 ਮਿੰਟ) ਅਤੇ ਜੰਮੂਤਵੀ ਤੋਂ ਚਲ ਕੇ ਅੰਮਿ੍ਤਸਰ ਤੋਂ ਹੁੰਦੀ ਹੋਈ ਟਾਟਾਨਗਰ ਜਾਣ ਵਾਲੀ (18102) ਟਾਟਾਨਗਰ ਐਕਸਪ੍ਰੈੱਸ ਅੰਮਿ੍ਤਸਰ ਤੋਂ ਸ਼ਾਮ 19.50 ਵਜੇ ਦੀ ਜਗ੍ਹਾ 19.57 ਵਜੇ (7 ਮਿੰਟ) ਦੇਰੀ ਨਾਲ ਰਵਾਨਾ ਹੋਈ |
ਰੇਲ ਯਾਤਰੀਆਂ ਦੀਆਂ ਮੁਸ਼ਕਿਲਾਂ ਆਉਂਦੇ ਦਿਨਾਂ ਨੂੰ ਹੋਰ ਵਧਣ ਦੇ ਆਸਾਰ
ਹਾਲਾਂਕਿ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਮਾਮੂਲੀ ਬਰਸਾਤ ਹੋਣ ਕਰਕੇ ਪਿਛਲੇ 1-2 ਦਿਨਾਂ ਤੋਂ ਕਈ ਇਲਾਕਿਆਂ 'ਚ ਖਿੜੀ ਧੁੱਪ ਲੱਗ ਰਹੀ ਹੈ, ਬਾਵਜੂਦ ਇਸਦੇ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ | ਮੌਸਮ ਵਿਭਾਗ ਵਲੋਂ ਆਉਂਦੇ ਦਿਨਾਂ 'ਚ ਸੰਘਣੀ ਧੁੰਦ ਪੈਣ ਦੇ ਦਿੱਤੇ ਸੰਕੇਤ ਦਿੱਤੇ ਗਏ ਹਨ | ਇਸ ਲਈ ਰੇਲ ਯਾਤਰੀਆਂ ਦੀਆਂ ਮੁਸ਼ਕਿਲਾਂ ਘਟਣ ਦੀ ਜਗ੍ਹਾ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਰੇਲਵੇ ਵਲੋਂ ਧੁੰਦ ਦੇ ਸੀਜ਼ਨ ਦੇ ਮੱਦੇਨਜ਼ਰ ਦਸੰਬਰ 2025 ਤੋਂ ਲੈ ਕੇ ਮਾਰਚ 2026 ਤੱਕ ਵੱਖ-ਵੱਖ ਰੂਟਾਂ ਦੀਆਂ 32 ਮੇਲ/ਐਕਸਪ੍ਰੈੱਸ ਗੱਡੀਆਂ ਪਹਿਲਾਂ ਤੋਂ ਰੱਦ ਕੀਤੀਆਂ ਹੋਈਆਂ ਹਨ |