ਅੰਮਿ੍ਤਸਰ, 25 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੰਗਲਾਦੇਸ਼ 'ਚ ਭੀੜ ਵਲੋਂ ਹਿੰਦੂ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਵਿਰੋਧ 'ਚ ਅੱਜ ਹਿੰਦੂ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੂਕਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਸ ਘਿਨੋਣੇ ਕੰਮ ਦੀ ਨਿੰਦਾ ਕੀਤੀ | ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਦੇ ਸੱਦੇ 'ਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਮੰਦਰ ਦੇ ਲੰਗਰ ਹਾਲ ਤੋਂ ਹਾਥੀ ਗੇਟ ਤੱਕ ਇਕ ਰੋਸ ਮਾਰਚ ਕੱਢਿਆ, ਜਿਸ 'ਚ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਿਵ ਸੈਨਾ ਤੋਂ ਇਲਾਵਾ ਮੰਦਰ ਕਮੇਟੀ ਦੇ ਸਰਪ੍ਰਸਤ ਡਾ. ਰਾਕੇਸ਼ ਸ਼ਰਮਾ, ਸੰਯੁਕਤ ਸਕੱਤਰ ਰੋਹਿਤ ਖੰਨਾ, ਸੰਯੁਕਤ ਵਿੱਤ ਸਕੱਤਰ ਵਿਜੇ ਖੰਨਾ, ਆਦਰਸ਼ ਸ਼ਰਮਾ, ਸ੍ਰੀ ਲਕਸ਼ਮੀ ਨਾਰਾਇਣ ਸੰਸਕਿ੍ਤ ਕਾਲਜ ਦੇ ਪਿ੍ੰਸੀਪਲ ਡਾ. ਪੁਸ਼ਪਰਾਜ, ਮਾਲਾ ਚਾਵਲਾ, ਸਵਰਨ ਪਾਲ ਆਦਿ ਮੌਜੂਦ ਸਨ |